ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਕਾਰਨ 17 ਸਤੰਬਰ ਨੂੰ ਮੱਸਿਆ ਮੌਕੇ ਕੁਰੂਕਸ਼ੇਤਰ ਤੇ ਪਿਹੋਵਾ ’ਚ ਸਥਿਤ ਧਾਰਮਿਕ ਅਸਥਾਨਾਂ ’ਚ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਸ਼ਰਧਾਲੂ ‘ਪਿੱਤਰਪਕਸ਼’ ਮੌਕੇ ਆਪਣੇ ਪੂਰਵਜਾਂ ਦੇ ‘ਪਿੰਡਦਾਨ’ ਲਈ ਆਮ ਤੌਰ ’ਤੇ ਕੁਰੂਕਸ਼ੇਤਰ ਤੇ ਪਿਹੋਵਾ ’ਚ ਇਕੱਠੇ ਹੁੰਦੇ ਹਨ। ਕਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਕੁਰੂਕਸ਼ੇਤਰ ਪ੍ਰਸ਼ਾਸਨ ਨੇ 17 ਸਤੰਬਰ ਨੂੰ ਦੋਵਾਂ ਧਾਰਮਿਕ ਥਾਵਾਂ ’ਤੇ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਾ ਦਿੱਤੀ ਹੈ।
-ਆਈਏਐੱਨਐੱਸ