ਮੁੰਬਈ: ਅਦਾਕਾਰ ਪੰਕਜ ਤ੍ਰਿਪਾਠੀ ਨੇ ਆਪਣੀਆਂ ਵੱਡਗਿਣਤੀ ਪੇਸ਼ਕਾਰੀਆਂ ਰਾਹੀਂ ਆਪਣੀ ਵੱਡਾ ਫੈਨਬੇਸ ਬਣਾਇਆ ਹੈ। ਉਸ ਵੱਲੋਂ ਨਿਭਾਈਆਂ ਗਈਆਂ ਯਾਦਗਾਰ ਭੂਮਿਕਾਵਾਂ ’ਚੋਂ ਕੁਝ ਕੁ ਨਾਕਾਰਾਤਮਕ ਕਿਰਦਾਰ ਵਾਲੀਆਂ ਵੀ ਹਨ, ਜਿਵੇਂ ਕਿ ਵੈੱਬ ਲੜੀ ਮਿਰਜ਼ਾਪੁਰ ਵਿੱਚ ਇਕ ਖ਼ਤਰਨਾਕ ਗੈਂਗਸਟਰ ਕਾਲੀਨ ਭਈਆ ਦੀ ਭੂਮਿਕਾ, ‘ਗੈਂਗਜ਼ ਆਫ਼ ਵਸੇਪੁਰਾ ’ਚ ਸੁਲਤਾਨ ਨਾਂ ਦੇ ਇਕ ਕਸਾਈ ਦੀ ਭੂਮਿਕਾ ਅਤੇ ‘ਸੇਕਰਡ ਗੇਮਜ਼’ ’ਚ ਸੱਤਾ ਦੇ ਭੁੱਖੇ ਗੁਰੂਜੀ ਦੀ ਭੂਮਿਕਾ। ਉਸ ਦਾ ਕਹਿਣਾ ਹੈ ਕਿ ਉਹ ਨਾਕਾਰਾਤਮਕ ਕਿਰਦਾਰ ਬੜੀ ਸਮਝਦਾਰੀ ਨਾਲ ਚੁਣਦਾ ਹੈ। ਉਸ ਨੇ ਕਿਹਾ, ‘‘ਜਦੋਂ ਉਹ ਛੋਟਾ ਹੁੰਦਾ ਸੀ, ਉਨ੍ਹਾਂ ਦਿਨਾਂ ਵਿੱਚ ਖਲਨਾਇਕ ਲਈ ਬੜੇ ਸੀਮਿਤ ਮੌਕੇ ਸਨ। ‘ਮਿਰਜ਼ਾਪੁਰ’ ਤੇ ਪਹਿਲਾਂ ‘ਗੁੜਗਾਓਂ’ ਅਤੇ ਇੱਥੋਂ ਤੱਕ ਕਿ ‘ਸੇਕਰਡ ਗੇਮਜ਼’ ਰਾਹੀਂ ਮੈਂ ਮਨੁੱਖੀ ਮਾਨਸਿਕਤਾ ਦੇ ਨਾਕਾਰਾਤਮਕ ਪੱਖ ਨੂੰ ਡੂੰਘਾਈ ਨਾਲ ਦਰਸਾ ਸਕਿਆ ਹਾਂ।’’ -ਆਈਏਐੱਨਐੱਸ