ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਇਕ ਮੁਲਜ਼ਮ ਵੱਲੋਂ ਲਾਏ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿਚ ਉਸ ਨੇ ਕਿਹਾ ਸੀ ਕਿ ਦੰਗਿਆਂ ਦੇ ਕੇਸ ਵਿਚ ਉਸ ਨੂੰ ਧੱਕੇ ਨਾਲ ਦਸਤਾਵੇਜ਼ਾਂ ਉਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ ਸੀ। ਊਸ ਨੇ ਕਿਹਾ ਸੀ ਕਿ ਪੁਲੀਸ ਹਿਰਾਸਤ ’ਚ ਊਸ ਨੂੰ ਦਿਖਾਏ ਬਿਨਾਂ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਏ ਗਏ ਸਨ। ਸ਼ਾਦਾਬ ਅਹਿਮਦ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਵਧੀਕ ਸ਼ੈਸਨ ਜੱਜ ਨੇ ਉਸ ਦੀ ਅਰਜ਼ੀ ਖ਼ਾਰਜ ਕਰਦਿਆਂ ਕਿਹਾ ਕਿ ਪੁਲੀਸ ਰਿਮਾਂਡ ਵਿਚ ਉਹ ਆਪਣੇ ਵਕੀਲ ਨੂੰ ਮਿਲਿਆ ਸੀ ਤੇ ਫੋਨ ਉਤੇ ਵੀ ਗੱਲਬਾਤ ਹੋਈ ਸੀ। -ਪੀਟੀਆਈ