ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਅੱਜ ਦਰਮਿਆਨੀ ਸ਼ਿੱਦਤ ਦਾ ਭੂਚਾਲ ਆਇਆ, ਪਰ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰਿਕਟਰ ਸਕੇਲ ’ਤੇ ਭੁਚਾਲ ਦੀ ਤੀਬਰਤਾ 4.2 ਮਾਪੀ ਗਈ। ਦੁਪਹਿਰੇ 12:02 ਵਜੇ ਦੇ ਕਰੀਬ ਆਏ ਭੁਚਾਲ ਦਾ ਕੇਂਦਰ 120 ਕਿਲੋਮੀਟਰ ਡੂੰਘਾਈ ਵਿੱਚ ਸੀ। ਜਿਵੇਂ ਹੀ ਭੁਚਾਲ ਦੇ ਝਟਕੇ ਆਏ ਲੋਕਾਂ ’ਚ ਹਫੜਾ-ਦਫੜੀ ਮਚ ਗਈ ਅਤੇ ਊਹ ਆਪਣੇ ਘਰਾਂ ਤੋਂ ਬਾਹਰ ਆ ਗਏ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਲੱਦਾਖ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਸਨ। -ਪੀਟੀਆਈ