ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 13 ਸਤੰਬਰ
ਮੀਂਹ ਦੇ ਪਾਣੀ ਨਾਲ ਫਸਲ ਤਬਾਹ ਹੋਣ ’ਤੇ ਕਿਸਾਨ ਨੇ ਅੱਜ ਫਾਹਾ ਲੈ ਲਿਆ। ਅਬੋਹਰ ਦੇ ਸੀਤੋ ਰੋਡ ਰੇਲਵੇ ਫਾਟਕ ਕੋਲੋਂ ਲੰਘਦੇ ਰਾਹਗੀਰ ਨੇ ਚਾਹ ਦੇ ਖੋਖੇ ਵਿੱਚ ਲਾਸ਼ ਲਟਕੀ ਦੇਖੀ ਤਾਂ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ। ਪੜਤਾਲ ਦੌਰਾਨ ਮ੍ਰਿਤਕ ਦੀ ਪਹਿਚਾਣ ਗੁਰਮੀਤ ਸਿੰਘ (45) ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਬਹਾਵਲ ਵਾਸੀ ਵਜੋਂ ਕੀਤੀ ਗਈ। ਗੁਰਮੀਤ ਸਿੰਘ ਨੇ ਆਪਣੇ ਦੋ ਭਰਾਵਾਂ ਨਾਲ ਮਿਲ ਕੇ ਪਿੰਡ ਵਿੱਚ 12 ਕਿੱਲੇ ਜ਼ਮੀਨ ਠੇਕੇ ’ਤੇ ਵਾਹੀ ਲਈ ਲੈ ਰੱਖੀ ਸੀ। ਕੁਝ ਦਿਨ ਪਹਿਲਾਂ ਇਲਾਕੇ ਵਿੱਚ ਮੀਂਹ ਅਤੇ ਸੇਮ ਕਾਰਨ ਉਸ ਦੀ ਨਰਮੇ ਦੀ ਸਾਰੀ ਫਸਲ ਮਾਰੀ ਗਈ। ਪ੍ਰੇਸ਼ਾਨ ਹੋਏ ਗੁਰਮੀਤ ਸਿੰਘ ਨੇ ਫਾਹਾ ਲੈ ਲਿਆ।