ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 12 ਸਤੰਬਰ
ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਨੂੰ ਤਿੱਖਾ ਕਰਨ ਲਈ 14 ਸਤੰਬਰ ਨੂੰ ਸੂਬੇ ਅੰਦਰ ਪੰਜ ਥਾਵਾਂ ’ਤੇ ਜ਼ੋਨਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਮਾਝਾ ਜ਼ੋਨ ਦੀ ਰੈਲੀ ਦੀਆਂ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਛੱਜਲਵੱਡੀ, ਭੈਣੀ ਬਦੇਸ਼ਾ ਅਤੇ ਥੋਥੀਆਂ ਵਿਖੇ ਰਵਿੰਦਰ ਸਿੰਘ ਛੱਜਲਵੱਡੀ ਅਤੇ ਪ੍ਰਕਾਸ਼ ਸਿੰਘ ਥੋਥੀਆਂ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਸੁਖਦੇਵ ਸਿੰਘ ਸਹਿੰਸਰਾ, ਚੰਨਣ ਸਿੰਘ ਚੰਨਾ ਅਤੇ ਮਹਿੰਦਰ ਸਿੰਘ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਿਸਾਨ ਮਾਰੂ ਤਿੰਨ ਆਰਡੀਨੈਂਸਾਂ ਦੇ ਨਾਲ ਕਿਸਾਨ ਆਪਣੀਆਂ ਹੀ ਜ਼ਮੀਨਾਂ ਅੰਦਰ ਮਜ਼ਦੂਰ ਬਣ ਜਾਣਗੇ। ਆਗੂਆਂ ਨੇ ਕਿਹਾ 14 ਸਤੰਬਰ ਨੂੰ ਸੰਸਦ ਦੇ ਸ਼ੁਰੂ ਹੋ ਰਹੇ ਅਜਲਾਸ ਦੇ ਬਰਾਬਰ 14 ਸਤੰਬਰ ਨੂੰ ਪੰਜਾਬ ਵਿੱਚ ਜ਼ੋਨਲ ਰੈਲੀਆਂ ਰਾਹੀਂ ਹਜ਼ਾਰਾਂ ਕਿਸਾਨ ਆਪਣੀ ਆਵਾਜ਼ ਦੇਸ਼ ਦੇ ਜਨ-ਜਨ ਤੱਕ ਪਹੁੰਚਾਉਣਗੇ। ਇਨ੍ਹਾਂ ਮੀਟਿੰਗਾਂ ਵਿੱਚ ਪੂਰਨ ਚੰਦ, ਸੁਰਜੀਤ ਪਲਵਾ, ਜਸਪਾਲ ਸਿੰਘ, ਲੱਖਾ ਸਿੰਘ, ਸੂਬੇਦਾਰ ਮਿਲਖਾ ਸਿੰਘ, ਹਰਜਿੰਦਰ ਸਿੰਘ ਸ਼ਾਹ, ਜਗਤਾਰ ਸਿੰਘ ਜੱਗਾ, ਕਾਬਲ ਸਿੰਘ, ਸੁਖਚੈਨ ਸਿੰਘ, ਕੈਪਟਨ ਝਿਰਮਲ ਸਿੰਘ, ਗੁਰਦੀਪ ਸਿੰਘ, ਸਵਿੰਦਰ ਸਿੰਘ ਨੰਬਰਦਾਰ, ਬੂਟਾ ਸਿੰਘ, ਜਗੀਰ ਸਿੰਘ, ਖ਼ਜਾਨ ਸਿੰਘ, ਅਜੀਤ ਸਿੰਘ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਬਲਦੇਵ ਸਿੰਘ ਬਬਲੂ, ਗੁਰਵਿੰਦਰ ਕੌਰ, ਅਮਰਜੀਤ ਕੌਰ, ਗੁਰਮੀਤ ਕੌਰ, ਤਰਸੇਮ ਸਿੰਘ, ਅਮਰਦੀਪ ਸਿੰਘ ਲੱਕੀ ਅਤੇ ਨਿਰਮਲ ਸਿੰਘ ਕਾਲਾ ਮੌਜੂਦ ਸਨ।