ਬਲਜੀਤ ਸਿੰਘ
ਸਰਦੂਲਗੜ੍ਹ 12 ਸਤੰਬਰ
ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿੱਚ ਇੱਕ ਵਿਅਕਤੀ ਦੀ ਕਨਵੇਨਰ ਬੈਲਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਤਾਰ ਸਿੰਘ (26) ਵਾਸੀ ਪਿੰਡ ਭਲਾਈਕੇ ਵਜੋਂ ਹੋਈ ਹੈ। ਉਹ ਕੋਲੇ ਨੂੰ ਭੱਠੀਆਂ ਤੱਕ ਲਿਜਾਣ ਵਾਲੇ ਕਨਵੇਨਰ ਬੈਲਟ ’ਤੇ ਤਾਇਨਾਤ ਸੀ ਪਰ ਕਨਵੇਨਰ ਬੈਲਟ ਜੋ ਸਹੀ ਨਹੀਂ ਚੱਲ ਰਹੀ ਸੀ ਅਤੇ ਉਸ ’ਤੇ ਸੇਫਟੀ ਗਾਰਡ ਵੀ ਨਹੀਂ ਸਨ ਵਿੱਚ ਜਗਤਾਰ ਫਸ ਗਿਆ ਤੇ ਊਸ ਦੀ ਮੌਤ ਹੋ ਗਈ।
ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਿਆ ਹੋਇਆਂ ਹੈ। ਰੋਸ ਵਜੋ ਸਮੂਹ ਥਰਮਲ ਵਰਕਰਾਂ ਵੱਲੋਂ ਥਰਮਲ ਦੇ ਗੇਟ ਅੱਗੇ ਧਰਨਾ ਲਗਾਕੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਜਾਣ ਤੇ ਦੋਸ਼ੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਰਮਲ ਮੁਲਾਜ਼ਮਾਂ ਦੀ ਹਿਮਾਇਤ ’ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਵੀ ਥਰਮਲ ਦੇ ਗੇਟ ਅੱਗੇ ਧਰਨਾ ਲਗਾ ਕੇ ਅਧਿਕਾਰੀਆਂ ਖ਼ਿਲਾਫ਼ ਨਆਰੇਬਾਜ਼ੀ ਕੀਤੀ।