ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਤੋਂ ਜਾਣਨਾ ਚਾਹਿਆ ਕਿ ਉਹ ’ਚ ਇਮਾਰਤ ਤੇ ਉਸਾਰੀ ਮਜ਼ਦੂਰਾਂ ਲਈ ਬਣੇ ਫੰਡਾਂ ਦੀ ਵਰਤੋਂ ਕੋਵਿਡ-19 ਦੌਰਾਨ ਹੋਰਨਾਂ ਮਜ਼ਦੂਰਾਂ ਲਈ ਕਰਨ ਲਈ ਆਰਡੀਨੈਂਸ ਜਾਰੀ ਕਿਉਂ ਨਹੀਂ ਕਰ ਸਕਦੀ। ਚੀਫ ਜਸਟਿਸ ਐੱਸਏ ਬੋਬੜੇ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਵੀ ਰਾਮਾਸੁਬਰਾਮਨੀਅਨ ਦੇ ਬੈਂਚ ਨੇ ਮਾਮਲੇ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਬਾਕੀ ਮਜ਼ਦੂਰ ਵੀ ਬਰਾਬਰ ਗ਼ਰੀਬ ਹਨ ਤੇ ਸਰਕਾਰ ਨੂੰ ਇਸ ਮਾਮਲੇ ’ਚ ਸਰਗਰਮ ਹੋਣਾ ਪਵੇਗਾ। ਬੈਂਚ ਨੇ ਵਧੀਕ ਸੋਲੀਸਿਟਰ ਜਨਰਲ ਮਾਧਵੀ ਦੀਵਾਨ ਨੂੰ ਸਵਾਲ ਕੀਤਾ, ‘ਤੁਸੀਂ ਅਜਿਹਾ ਆਰਡੀਨੈਂਸ ਕਿਉਂ ਨਹੀਂ ਲਿਆਉਂਦੇ ਕਿ ਕੋਵਿਡ-19 ਦੌਰਾਨ ਤੁਸੀਂ ਉਸਾਰੀ ਮਜ਼ਦੂਰਾਂ ਲਈ ਬਣੇ ਕੋਸ਼ ਦੀ ਵਰਤੋਂ ਹੋਰਨਾਂ ਮਜ਼ਦੂਰਾਂ ਲਈ ਕਰ ਸਕਦੇ ਹੋ।’ -ਪੀਟੀਆਈ