ਅੰਮ੍ਰਿਤਸਰ: ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਦੂਜਾ ‘ਸੁਰ ਉਤਸਵ’ ਦਾ ਦੂਜਾ ਦਿਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਰਹੂਮ ਸੁਨੀਲ ਦੱਤ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਗਾਇਕ ਤਰਲੋਚਨ ਤੋਚੀ, ਸਮਸ਼ੇਰ ਢਿੱਲੋਂ, ਯਸ਼ਪਾਲ ਮੱਟੂ, ਮਨੀਸ਼ ਸਹਿਦੇਵ, ਸੁਨੀਲ ਕੁਮਾਰ, ਪਵਨ ਕਪੂਰ ਅਤੇ ਲਤਿਕਾ ਅਰੋੜਾ ਨੇ ਸੁਨੀਲ ਦੱਤ ’ਤੇ ਫਿਲਮਾਏ ਗੀਤ ਗਾਏ। ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ, ਅਰਵਿੰਦਰ ਭੱਟੀ, ਗਾਇਕ ਹਰਿੰਦਰ ਸੋਹਲ, ਉਪਾਸਨਾ ਭਾਰਦਵਾਜ ਆਦਿ ਕਲਾ ਪ੍ਰੇਮੀ ਹਾਜ਼ਰ ਸਨ। -ਪੱਤਰ ਪ੍ਰੇਰਕ