ਨਵੀਂ ਦਿੱਲੀ, 8 ਅਗਸਤ
ਟ੍ਰਿਨਬਾਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਯੂਥ ਖੇਡਾਂ ਵਿੱਚ ਭਾਰਤ ਦੇ ਸ਼ਾਨ ਗਾਂਗੁਲੀ ਨੇ ਲੜਕਿਆਂ ਦੇ 400 ਮੀਟਰ ਵਿਅਕਤੀਗਤ ਮੈਡਲੇ ਤੈਰਾਕੀ ਮੁਕਾਬਲੇ ’ਚ ਚਾਂਦੀ ਅਤੇ ਅਨੁਪ੍ਰਿਆ ਨੇ ਲੜਕੀਆਂ ਦੇ ਸ਼ਾਟ ਪੁਟ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਗਾਂਗੁਲੀ ਨੇ 4:25.47 ਦੇ ਭਾਰਤ ਦੇ ਸਰਬੋਤਮ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ ਇੰਗਲੈਂਡ ਦੇ ਰੀਸ ਗ੍ਰੇਡੀ (4:24:16) ਨੇ ਸੋਨ ਜਦਕਿ ਸਕਾਟਲੈਂਡ ਦੇ ਇਵਾਨ ਡੇਵਿਡਸਨ (4:25:68) ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਲੜਕੀਆਂ ਦੇ ਸ਼ਾਟ ਪੁਟ ’ਚ ਅਨੁਪ੍ਰਿਆ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 15.62 ਮੀਟਰ ਗੋਲਾ ਸੁੱਟ ਕੇ ਦੱਖਣੀ ਅਫਰੀਕਾ ਦੀ ਐਲੀਸੀਆ ਏਲੀ ਖੂਨੋ (17.97) ਅਤੇ ਆਸਟਰੇਲੀਆ ਦੀ ਜੈਲੇਵਨ ਬੀਲੇ (16.31) ਤੋਂ ਬਾਅਦ ਤੀਜਾ ਸਥਾਨ ਹਾਸਲ ਕੀਤਾ। ਉਧਰ ਭਾਰਤੀ ਤੈਰਾਕ ਰਿਧਿਮਾ ਕੁਮਾਰ ਵੀਰੇਂਦਰ (30.04) ਮਹਿਲਾਵਾਂ ਦੀ 50 ਮੀਟਰ ਬੈਕਸਟ੍ਰੋਕ ਵਿੱਚ ਸੱਤਵੇਂ ਸਥਾਨ ’ਤੇ ਰਹੀ। -ਪੀਟੀਆਈ