ਨਵੀਂ ਦਿੱਲੀ, 11 ਅਗਸਤ
ਬਰਤਾਨੀਆ ਦੇ ਰੱਖਿਆ ਮੰਤਰੀ ਟੌਮ ਟੀ. ਨੇ ‘ਖਾਲਿਸਤਾਨ ਪੱਖੀ ਕੱਟੜਪੰਥੀਆਂ’ ਨਾਲ ਨਜਿੱਠਣ ਲਈ ਆਪਣੇ ਦੇਸ਼ ਦੀ ਸਮਰੱਥਾ ਵਧਾਉਣ ਲਈ 95000 ਪੌਂਡ (ਕਰੀਬ ਇਕ ਕਰੋੜ ਰੁਪਏ) ਦੇ ਨਵੇਂ ਫੰਡ ਦਾ ਐਲਾਨ ਕੀਤਾ ਹੈ। ਬਰਤਾਨਵੀ ਹਾਈ ਕਮਿਸ਼ਨ ਨੇ ਮੰਤਰੀ ਦੇ ਤਿੰਨ ਦਿਨਾਂ ਭਾਰਤ ਦੌਰੇ ਦੇ ਮੌਕੇ ‘ਤੇ ਬਿਆਨ ‘ਚ ਇਹ ਜਾਣਕਾਰੀ ਦਿੱਤੀ ਹੈ। ਵੀਰਵਾਰ ਤੋਂ ਉਨ੍ਹਾਂ ਦੀ ਯਾਤਰਾ ਸ਼ੁਰੂ ਹੋ ਗਈ ਹੈ। ਯੂਕੇ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ਵਿੱਚ ਵਾਧੇ ਕਾਰਨ ਭਾਰਤ ਵਿੱਚ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਨਵੇਂ ਫੰਡ ਦਾ ਐਲਾਨ ਕੀਤਾ ਗਿਆ ਹੈ।