ਸ਼ਿਮਲਾ, 14 ਅਗਸਤ
ਭਾਰੀ ਮੀਂਹ ਕਾਰਨ ਅੱਜ ਇੱਥੇ ਸ਼ਿਵ ਮੰਦਰ ਢਹਿਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਇਹ ਮੰਦਰ ਸਮਰ ਹਿੱਲ ਵਿੱਚ ਸਥਿਤ ਸੀ। ਤਬਾਹੀ ਦੇ ਸਮੇਂ ਮੰਦਰ ਵਿੱਚ 25 ਤੋਂ 30 ਲੋਕ ਮੌਜੂਦ ਸਨ। ਪੁਲੀਸ ਨੇ ਦੱਸਿਆ ਕਿ ਪੰਜ ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਤੱਕ ਨੌਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।