ਪੱਤਰ ਪ੍ਰੇਰਕ
ਅਜਨਾਲਾ, 17 ਅਗਸਤ
ਇੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਧਾਨ ਸਭਾ ਹਲਕਾ ਅਜਨਾਲਾ ਅਤੇ ਰਾਜਾਸਾਂਸੀ ਨਾਲ ਸਬੰਧਤ ਮਹਿਲਾ ਮੋਰਚੇ ਦੀਆਂ ਮੰਡਲ ਪ੍ਰਧਾਨਾਂ ਅਤੇ ਬੂਥ ਕਮੇਟੀਆਂ ਦੀਆਂ ਮਹਿਲਾ ਆਗੂਆਂ ਦੀ ਇਕੱਤਰਤਾ ਭਾਜਪਾ ਮਹਿਲਾ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਬੀਬੀ ਨਰਿੰਦਰ ਕੌਰ ਦੀ ਅਗਵਾਈ ਹੇਠ ਹੋਈ। ਇੱਕਤਰਤਾ ਵਿੱਚ ਜਿੱਥੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਲਈ ਪਾਰਟੀ ਦਾ ਪ੍ਰਚਾਰ ਕਰਨ ਦਾ ਫੈਸਲਾ ਲਿਆ ਗਿਆ ਉੱਥੇ ਹੀ ਨਾਅਰਿਆਂ ਦੀ ਗੂੰਜ ਇੱਕ ਮਤਾ ਪਾਸ ਕਰਕੇ ਭਾਜਪਾ ਦੇ 2 ਵਾਰ ਮੰਡਲ ਪ੍ਰਧਾਨ, 4 ਵਾਰ ਜਿਲ਼੍ਹਾ ਪ੍ਰਧਾਨ , ਪੰਜਾਬ ਇੰਨਫੋਟੈੱਕ ਦੇ ਸਾਬਕਾ ਵਾਈਸ ਚੇਅਰਮੈਨ ਰਹਿਣ ਵਾਲੇ ਸੂਬਾ ਕਾਰਜਕਾਰਨੀ ਮੈਂਬਰ ਬਾਊ ਰਾਮ ਸ਼ਰਨ ਪ੍ਰਾਸ਼ਰ ਅਜਨਾਲਾ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਟਿਕਟ ਦੇਣ ਦੀ ਹਾਈਕਮਾਨ ਤੋਂ ਮੰਗ ਕੀਤੀ ਗਈ। ਉਪਰੰਤ ਸੰਬੋਧਨ ਕਰਦਿਆਂ ਬੀਬੀ ਨਰਿੰਦਰ ਕੌਰ ਨੇ ਕਿਹਾ ਕਿ ਰਾਮ ਸ਼ਰਨ ਪੂਰੇ ਇਲਾਕੇ ਵਿੱਚ ਇੱਕ ਪੜ੍ਹੇ ਲਿਖੇ, ਇਮਨਦਾਰ ਚਿਹਰੇ ਅਤੇ ਗਰੀਬਾਂ ਦੇ ਹਮਦਰਦ ਵਜੋਂ ਜਾਣੇ ਜਾਂਦੇ ਹਨ। ਬੀਬੀ ਨਰਿੰਦਰ ਕੌਰ ਨੇ ਕਿਹਾ ਕਿ ਜੇਕਰ ਪਾਰਟੀ ਇਸ ਵਾਰ ਜ਼ਮੀਨ ਨਾਲ ਜੁੜੇ ਇਸ ਨੇਤਾ ਨੂੰ ਟਿਕਟ ਦਿੰਦੀ ਹੈ ਤਾਂ ਲੋਕ ਸਭਾ ਦੀ ਸੀਟ ਪਾਰਟੀ ਦੀ ਝੋਲੀ ਵਿੱਚ ਪੈਣੀ ਤੈਅ ਹੈ। ਇਸ ਮੌਕੇ ਪ੍ਰਧਾਨ ਬੀਬੀ ਗੁਰਮੀਤ ਕੌਰ, ਬੀਬੀ ਸੰਤੋ, ਬੀਬੀ ਬਾਵੀ, ਬੀਬੀ ਜਗੀਰ ਕੌਰ ਖਾਨਵਾਲ, ਬੀਬੀ ਪੂਰਨ ਕੌਰ, ਗੀਤਾ ਰਾਣੀ ਅਜਨਾਲਾ, ਕੰਵਲਜੀਤ ਕੌਰ ਆਦਿ ਹਾਜ਼ਰ ਸਨ।