ਨਵੀਂ ਦਿੱਲੀ, 24 ਅਗਸਤ
ਭਾਰਤ ਦੀ ਐਡੀਟਰਜ਼ ਗਿਲਡ ਤੇ ਹੋਰ ਮੀਡੀਆ ਅਦਾਰਿਆਂ ਨੇ ਅੱਜ ਸ੍ਰੀਨਗਰ ਆਧਾਰਤ ਇਕ ਨਿਊਜ਼ ਵੈੱਬਸਾਈਟ ‘ਕਸ਼ਮੀਰ ਵਾਲਾ’ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨ ਅਤੇ ਵੈੱਬਸਾਈਟ ਨੂੰ ਬਲਾਕ ਕਰਨ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਐਡੀਟਰਜ਼ ਗਿਲਡ ਨੇ ਇਕ ਬਿਆਨ ਵਿੱਚ ਕਿਹਾ ਕਿ ਕੁਦਰਤੀ ਨਿਆਂ ਦੇ ਸਿਧਾਂਤਾਂ ਖ਼ਿਲਾਫ਼ ਅਤੇ ਬਿਨਾਂ ਢੁੱਕਵੀਂ ਪ੍ਰਕਿਰਿਆ ਅਪਣਾਏ ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਸੈਂਸਰਸ਼ਿਪ ਕਦਮ ਉਠਾਏ ਜਾਣ ਤੋਂ ਗਿਲਡ ਚਿੰਤਤ ਹੈ। ਪ੍ਰੈੱਸ ਕਲੱਬ ਆਫ ਇੰਡੀਆ, ਪ੍ਰੈੱਸ ਐਸੋਸੀਏਸ਼ਨ, ਇੰਡੀਅਨ ਵਿਮੈਨ ਪ੍ਰੈੱਸ ਕੋਰ, ਦਿੱਲੀ ਯੂਨੀਅਨ ਆਫ ਜਰਨਲਿਸਟਸ ਅਤੇ ਵਰਕਿੰਗ ਨਿਊਜ਼ ਕੈਮਰਾਮੈਨ ਐਸੋਸੀਏਸ਼ਨ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ‘ਕਸ਼ਮੀਰ ਵਾਲਾ’ ਅਤੇ ‘ਗਾਓਂ ਸਵੇਰਾ’ ਦੀਆਂ ਵੈੱਬਸਾਈਟਾਂ ਅਤੇ ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ