ਦਾਂਤੇਵਾੜਾ, 3 ਸਤੰਬਰ
ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿਚ ਅੱਠ ਨਕਸਲੀਆਂ ਨੇ ਸੁਰੱਖਿਆ ਬਲਾਂ ਕੋਲ ਸਮਰਪਣ ਕੀਤਾ ਹੈ ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਜਦਕਿ ਚਾਰ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕੋਲ ਸ਼ੁੱਕਰਵਾਰ ਸਮਰਪਣ ਕਰਨ ਵਾਲੇ 8 ਨਕਸਲੀ ਕਥਿਤ ਤੌਰ ’ਤੇ ਸੜਕਾਂ ਬੰਦ ਕਰਨ, ਨਕਸਲੀ ਪੋਸਟਰ-ਬੈਨਰ ਲਾਉਣ ਤੇ ਨਕਸਲੀ ਆਗੂਆਂ ਲਈ ਇਲਾਕਿਆਂ ਦੀ ਰੇਕੀ ਕਰਨ ਜਿਹੀਆਂ ਘਟਨਾਵਾਂ ਵਿਚ ਸ਼ਾਮਲ ਸਨ। ਸ਼ਨਿਚਰਵਾਰ ਗ੍ਰਿਫ਼ਤਾਰ ਕੀਤੇ ਗਏ ਚਾਰ ਜਣੇ ਕਥਿਤ ਤੌਰ ’ਤੇ ਪਿਛਲੇ ਸਾਲ ਆਰਨਪੁਰ ਇਲਾਕੇ ’ਚ ਗੋਲੀਬਾਰੀ ਤੇ ਧਮਾਕਾ ਕਰਨ ਦੀ ਘਟਨਾ ਵਿਚ ਸ਼ਾਮਲ ਸਨ। ਸਮਰਪਣ ਕਰਨ ਵਾਲੇ 8 ਨਕਸਲੀ ਕਟੇਕਲਿਆਣ ਖੇਤਰ ਵਿਚ ਸਰਗਰਮ ਸਨ। ਗ੍ਰਿਫਤਾਰ ਕੀਤੇ ਗਏ ਨਕਸਲੀਆਂ ਨੂੰ ਪੁਲੀਸ ਨੇ ਖੁਫ਼ੀਆ ਜਾਣਕਾਰੀ ਦੇ ਅਧਾਰ ਉਤੇ ਜੰਗਲੀ ਇਲਾਕੇ ਵਿਚੋਂ ਕਾਬੂ ਕੀਤਾ। -ਪੀਟੀਆਈ