ਸ਼ਿਮਲਾ, 10 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਾੜੀ ਸੂਬੇ ਵਿੱਚ ਮੀਂਹ ਕਰਕੇ ਮਚੀ ਤਬਾਹੀ ਨੂੰ ਕੌਮੀ ਆਫ਼ਤ/ਸੰਕਟ ਐਲਾਨਣ ਦੀ ਅਪੀਲ ਕੀਤੀ ਹੈ। ਸੁੱਖੂ ਕਾਂਗਰਸ ਸ਼ਾਸਿਤ ਰਾਜਾਂ ਵਿਚੋਂ ਇਕੋ ਇਕ ਮੁੱਖ ਮੰਤਰੀ ਸਨ, ਜਿਨ੍ਹਾਂ ਸ਼ਨਿੱਚਰਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜੀ-20 ਆਗੂਆਂ ਨੂੰ ਦਿੱਤੀ ਰਾਤ ਦੀ ਦਾਅਵਤ ਵਿਚ ਸ਼ਿਰਕਤ ਕੀਤੀ ਸੀ। -ਪੀਟੀਆਈ