ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਸਤੰਬਰ
ਪੰਜਾਬ ਰੋਡਵੇਜ਼ ਰਿਟਾਇਰਡ ਐਂਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਅਵਤਾਰ ਸਿੰਘ ਝਿੰਗੜ ਦੀ ਪ੍ਰਧਾਨਗੀ ਹੇਠ ਸਥਾਨਕ ਬੱਸ ਸਟੈਂਡ ਵਿੱਚ ਹੋਈ। ਮੀਟਿੰਗ ’ਚ ਕਾਰਡੀਓਲੋਜਿਸਟ ਡਾ. ਗੌਰਵ ਅਗਰਵਾਲ, ਮੈਨੇਜਰ ਪੰਕਜ ਕੁਮਾਰ ਅਤੇ ਡਿਪਟੀ ਮੈਨੇਜਰ ਆਈਵੀਵਾਈ ਹਸਪਤਾਲ ਲਵਿਸ਼ ਤਲਵਾੜ ਸ਼ਾਮਿਲ ਹੋਏ। ਇਸ ਮੌਕੇ ਡਾ. ਗੌਰਵ ਅਗਰਵਾਲ ਨੇ ਦਿਲ ਦੀਆਂ ਬਿਮਾਰੀਆਂ ਦੇ ਲੱਛਣ, ਇਨ੍ਹਾਂ ਦੀ ਪਛਾਣ ਤੇ ਇਲਾਜ ਬਾਰੇ ਜਾਣਕਾਰੀ ਦਿੱਤੀ। ਜਥੇਬੰਦੀ ਦੇ ਬੁਲਾਰਿਆਂ ਜਸਵੀਰ ਸਿੰਘ, ਬਲਵਿੰਦਰ ਸਿੰਘ ਗੜ੍ਹਸ਼ੰਕਰੀ, ਅਵਤਾਰ ਸਿੰਘ ਝਿੰਗੜ, ਕੁਲਭੂਸ਼ਨ ਪ੍ਰਕਾਸ਼ ਸਿੰਘ, ਹਰਜੀਤ ਸਿੰਘ ਖਾਲਸਾ, ਐਚ.ਐਸ ਗਿੱਲ, ਗੁਰਬਖਸ਼ ਸਿੰਘ, ਗਿਆਨ ਸਿੰਘ ਭਲੇਠੂ, ਗੁਰਬਖਸ਼ ਸਿੰਘ ਮਨਕੋਟੀਆ ਆਦਿ ਨੇ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਜੇ ਛੇਤੀ ਉਨਾਂ ਦੇ ਬਿੱਲ ਪਾਸ ਕਰਵਾ ਕੇ ਉਨਾਂ ਦੇ ਖਾਤੇ ਵਿਚ ਨਾ ਪਾਏ ਤਾਂ ਸੇਵਾ ਮੁਕਤ ਕਰਮਚਾਰੀ ਦਫਤਰ ਦਾ ਘਿਰਾਓ ਕਰਨਗੇ। ਮੀਟਿੰਗ ਵਿੱਚ ਹਰਭਜਨ ਸਿੰਘ ਖੁੱਡਾ, ਕਮਲਜੀਤ ਮਿਨਹਾਸ, ਖੁਸ਼ਵੰਤ ਸਿੰਘ, ਸੋਹਣ ਲਾਲ, ਸੁਰਜੀਤ ਸਿੰਘ ਸੈਣੀ, ਜਗਦੀਸ਼ ਲਾਲ, ਵੀਰ ਸਿੰਘ ਵੀਰ, ਬਲਵੀਰ ਸਿੰਘ, ਹਰਨਾਮ ਦਾਸ, ਬਾਲਕ੍ਰਿਸ਼ਨ, ਜਗਦੀਪ ਸਿੰਘ, ਯੋਗ ਰਾਜ, ਉਂਕਾਰ ਸਿੰਘ ਹਾਜ਼ਰ ਸਨ।