ਨਿੱਜੀ ਪੱਤਰ ਪ੍ਰੇਰਕ
ਮਜੀਠਾ, 14 ਸਤੰਬਰ
ਮਜ਼ਦੂਰ ਮੁਕਤੀ ਮੋਰਚਾ ਅਤੇ ਸੀਪੀਆਈ ਐੱਮਐਲ ਲਿਬਰੇਸ਼ਨ ਵੱਲੋਂ ਮਜ਼ਦੂਰ ਆਗੂ ਮਦਨਜੀਤ ਸਿੰਘ ਅਤੇ ਕਸ਼ਮੀਰ ਸਿੰਘ ਹਜ਼ਾਰਾ ਦੀ ਅਗਵਾਈ ਵਿੱਚ ਮਜ਼ਦੂਰ ਮੰਗਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਛੱਜਲਵੱਡੀ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਬੀਰ ਸਿੰਘ ਝਾਮਕਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਬਲਾਕ ਅਧਿਕਾਰੀ ਹਰ ਪਿੰਡ ਵਿੱਚ ਮਨਰੇਗਾ ਦਾ ਰੁਜ਼ਗਾਰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਇਆ ਜਾਵੇ ਅਤੇ ਹਰ 15 ਦਿਨ ਬਾਅਦ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਵੇ, ਪੰਜਾਬ ਸਰਕਾਰ ਬੇਘਰਿਆਂ ਨੂੰ 5/5 ਮਰਲੇ ਦੇ ਪਲਾਟ ਦੇਣ, ਔਰਤਾਂ ਨੂੰ 1000 ਰੁਪਏ ਦੇਣ, ਬੁਢਾਪਾ ਵਿਧਵਾ ਪੈਨਸ਼ਨ 2500 ਰੁਪਏ ਕਰਨ, ਮਜ਼ਦੂਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਆਦਿ ਵਰਗੀਆਂ ਕੀਤੀਆਂ ਗਾਰੰਟੀਆ ਪੂਰੀਆਂ ਕਰੇ। ਇਸ ਮੌਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਗਈ।