ਵਾਸ਼ਿੰਗਟਨ, 15 ਸਤੰਬਰ
ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਸਿਆਟਲ ਪੁਲੀਸ ਨੂੰ ਭਾਰਤੀ ਵਿਦਿਆਰਥਣ ਜਾਹਨਵੀ ਕੰਡੂਲਾ ਦੀ ਦਰਦਨਾਕ ਮੌਤ ਦੀ ਜਾਂਚ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। 23 ਸਾਲਾ ਜਾਹਨਵੀ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਸਿਆਟਲ ਪੁਲੀਸ ਅਧਿਕਾਰੀ ਬਾਰੇ ਕ੍ਰਿਸ਼ਨਾਮੂਰਤੀ ਨੇ ਕਿਹਾ, ‘ਜਾਹਨਵੀ ਦੀ ਮੌਤ ਭਿਆਨਕ ਤ੍ਰਾਸਦੀ ਸੀ ਅਤੇ ਉਸ ਦੀ ਮੌਤ ਨਾਲ ਹੋਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਪਰ ਕਿਸੇ ਨੂੰ ਵੀ ਇਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।’ ਤੇਜ਼ ਰਫਤਾਰ ਪੁਲੀਸ ਕਾਰ ਦੀ ਲਪੇਟ ‘ਚ ਆਉਣ ਨਾਲ ਇਸ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ।