ਪੱਤਰ ਪ੍ਰੇਰਕ
ਘੱਗਾ, 17 ਸਤੰਬਰ
ਨਗਰ ਪੰਚਾਇਤ ਘੱਗਾ ਦੇ ਸਬਕਾ ਕੌਂਸਲਰ ਹਰਪਾਲ ਕੌਰ ਨੇ ਆਪਣੇ ਸਮਰਥਕਾਂ ਨਾਲ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਐਲਾਨ ਕੀਤਾ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੁਪਨਿਆਂ ਦਾ ਪੰਜਾਬ ਸਿਰਜੇਗੀ ਤੇ ਪਾਰਟੀ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਹਰ ਘਰ ਦੇ ਬਿਜਲੀ ਬਿਲ ਜ਼ੀਰੋ ਆ ਰਹੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਬੁਲੰਦੀ ਦੀਆਂ ਸਿਖਰਾਂ ’ਤੇ ਲੈ ਜਾਣਾ ਚਾਹੁੰਦੇ ਹਨ। ਖੇਡਾਂ ਦੇ ਖੇਤਰ ਵਿੱਚ ਜਲਦੀ ਹੀ ਪੰਜਾਬ ਦੇ ਬੱਚੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਉੱਚਾ ਕਰਨਗੇ । ਇਸ ਮੌਕੇ ਹੋਰਨਾ ਤੋਂ ਇਲਾਵਾ ਸਤਿਗੁਰ ਸਿੰਘ ਧੂਹੜ, ਨੰਦ ਲਾਲ ਸ਼ਰਮਾ, ਬੇਦੀ ਘੱਗਾ, ਮਿੱਠੂ ਘੱਗਾ, ਇਸ਼ਵਰ ਰਸੌਲੀ, ਕਰਨੈਲ ਸਿੰਘ ਦੁਤਾਲ ਤੇ ਪਰਮਿੰਦਰ ਸ਼ਰਮਾ ਹਾਜ਼ਰ ਸਨ।