ਵਾਸ਼ਿੰਗਟਨ, 20 ਸਤੰਬਰ
ਅਮਰੀਕਾ ਵਿਚ ਲੋਕਾਂ ਨੂੰ ਟੈਲੀਕਾਲ ਕਰਕੇ ਗੈਰ-ਕਾਨੂੰਨੀ ਢੰਗ ਨਾਲ 12 ਲੱਖ ਡਾਲਰ ਦੀ ਠੱਗੀ ਮਾਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਦੋ ਭਾਰਤੀ ਨਾਗਰਿਕਾਂ ਨੂੰ 41 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 29 ਸਾਲਾ ਅਰੁਸ਼ੋਬਿਕ ਮਿੱਤਰਾ ਅਤੇ 25 ਸਾਲਾ ਗਰਵਿਤਾ ਮਿੱਤਰਾ ਨੇ ਯੂਐੱਸ ਜ਼ਿਲ੍ਹਾ ਜੱਜ ਦੇ ਸਾਹਮਣੇ ਧੋਖਾਧੜੀ ਦਾ ਗੁਨਾਹ ਕਬੂਲ ਕੀਤਾ ਹੈ। ਮੁਲਜ਼ਮਾਂ ਨੇ ਭੋਲੇ ਭਾਲੇ ਨਾਗਰਿਕਾਂ ਨੂੰ ਪੈਸੇ ਭੇਜਣ ਲਈ ਮਜਬੂਰ ਕਰਨ ਲਈ ਧੋਖਾਧੜੀ ਅਤੇ ਧਮਕੀਆਂ ਦਾ ਸਹਾਰਾ ਲਿਆ।