ਨਵੀਂ ਦਿੱਲੀ, 19 ਅਕਤੂਬਰ
ਸੀਬੀਆਈ ਨੇ ਅਪਰੇਸ਼ਨ ਚੱਕਰ-2 ਤਹਿਤ 100 ਕਰੋੜ ਰੁਪਏ ਦੇ ਕ੍ਰਿਪਟੋ ਘੁਟਾਲੇ ਸਮੇਤ ਸਾਈਬਰ-ਸਮਰੱਥ ਵਿੱਤੀ ਧੋਖਾਧੜੀ ਦੇ ਪੰਜ ਵੱਖ-ਵੱਖ ਮਾਮਲੇ ਦਰਜ ਕਰਨ ਤੋਂ ਬਾਅਦ ਦੇਸ਼ ਭਰ ਵਿੱਚ 76 ਥਾਵਾਂ ‘ਤੇ ਛਾਪੇ ਮਾਰੇ ਹਨ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਇਸ ਅਪਰੇਸ਼ਨ ਤਹਿਤ ਨੌਂ ਕਾਲ ਸੈਂਟਰਾਂ ਦੀ ਤਲਾਸ਼ੀ ਲਈ ਗਈ। ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਹਿਮਾਚਲ ਪ੍ਰਦੇਸ਼, ਹਰਿਆਣਾ, ਕੇਰਲ, ਤਾਮਿਲਨਾਡੂ, ਪੰਜਾਬ, ਦਿੱਲੀ ਅਤੇ ਪੱਛਮੀ ਬੰਗਾਲ ਦੇ ਟਿਕਾਣਿਆਂ ‘ਤੇ ਤਲਾਸ਼ੀ ਲਈ ਗਈ ਤੇ 32 ਮੋਬਾਈਲ ਫੋਨ, 48 ਲੈਪਟਾਪ/ਹਾਰਡ ਡਿਸਕ, ਦੋ ਸਰਵਰਾਂ ਦੀਆਂ ਤਸਵੀਰਾਂ, 33 ਸਿਮ ਕਾਰਡ ਅਤੇ ਪੈੱਨ ਡਰਾਈਵ ਜ਼ਬਤ ਕੀਤੇ ਗਏ ਸਨ ਅਤੇ ਬਹੁਤ ਸਾਰੇ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਸਨ। -ਪੀਟੀਆਈ