ਓਟਵਾ, 20 ਅਕਤੂਬਰ
ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ‘ਤੇ ਭਾਰਤ ਸਰਕਾਰ ਦੀ ਕਾਰਵਾਈ ਲੱਖਾਂ ਲੋਕਾਂ ਲਈ ਆਮ ਜੀਵਨ ਮੁਸ਼ਕਲ ਬਣਾ ਰਹੀ ਹੈ। ਟਰੂਡੋ ਨੇ ਕਿਹਾ ਕਿ ਉਸ ਨੇ 41 ਡਿਪਲੋਮੈਟਾਂ ਨੂੰ ਇਕਪਾਸੜ ਤੌਰ ‘ਤੇ ਉਨ੍ਹਾਂ ਦਾ ਦਰਜਾ ਵਾਪਸ ਲੈਣ ਦੀ ਭਾਰਤੀ ਧਮਕੀ ਤੋਂ ਬਾਅਦ ਵਾਪਸ ਬੁਲਾ ਲਿਆ ਹੈ।
ਟਰੂਡੋ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਭਾਰਤ ਅਤੇ ਕੈਨੇਡਾ ਵਿੱਚ ਲੱਖਾਂ ਲੋਕਾਂ ਲਈ ਜੀਵਨ ਨੂੰ ਜਾਰੀ ਰੱਖਣਾ ਮੁਸ਼ਕਲ ਬਣਾ ਰਹੀ ਹੈ। ਕੈਨੇਡਾ ਦੇ ਹੁਣ ਭਾਰਤ ਵਿੱਚ 21 ਡਿਪਲੋਮੈਟ ਬਾਕੀ ਹਨ।