ਕੋਲਮ (ਕੇਰਲ), 23 ਅਕਤੂਬਰ
ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਕੁਝ ਦਿਨ ਪਹਿਲਾਂ 80 ਸਾਲਾ ਅਪਾਹਜ ਔਰਤ ਨਾਲ ਬਲਾਤਕਾਰ ਕਰਨ ਵਾਲੇ ਨੂੰ ਅੱਜ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਘਟਨਾ 20 ਅਕਤੂਬਰ ਨੂੰ ਵਾਪਰੀ, ਜਦੋਂ ਪੀੜਤਾ ਨੂੰ ਇਥੋਂ ਨੇੜੇ ਕੋਟੀਯਾਮ ਵਿੱਚ ਸੁੰਨਸਾਨ ਖੇਤਰ ਵਿੱਚ ਜ਼ਖਮੀ ਹਾਲਤ ਵਿੱਚ ਮਿਲੀ। ਉਨ੍ਹਾਂ ਪੀੜਤਾ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਨਿ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਮੁਲਜ਼ਮ ਦੀ ਪਛਾਣ ਰਾਸ਼ਿਦ (33) ਵਜੋਂ ਹੋਈ ਹੈ, ਜਿਸ ਨੂੰ ਐਤਵਾਰ ਰਾਤ ਨੂੰ ਹਿਰਾਸਤ ‘ਚ ਲਿਆ ਗਿਆ ਸੀ ਅਤੇ ਅੱਜ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਬਜ਼ੁਰਗ ਔਰਤ ਨਾਲ ਉਸ ਸਮੇਂ ਬਲਾਤਕਾਰ ਕੀਤਾ, ਜਦੋਂ ਉਹ ਕੋਟੀਯਾਮ ‘ਚ ਆਪਣੀ ਦੁਕਾਨ ‘ਤੇ ਸੌਂ ਰਹੀ ਸੀ।