ਨਵੀਂ ਦਿੱਲੀ, 25 ਅਕਤੂਬਰ
ਐੱਨਸੀਈਆਰਟੀ ਕਮੇਟੀ ਦੇ ਚੇਅਰਮੈਨ ਸੀਆਈ ਇਸਾਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਕੂਲੀ ਪਾਠ ਪੁਸਤਕਾਂ ਵਿੱਚ ‘ਇੰਡੀਆ’ ਦੀ ਥਾਂ ‘ਭਾਰਤ’ ਲਿਖਣ ਸਿਫ਼ਾਰਿਸ਼ ਕੀਤੀ ਹੈ। ਇਸ ਦੇ ਨਾਲ ਕਮੇਟੀ ਨੇ ਪਾਠ ਪੁਸਤਕਾਂ ਵਿੱਚ ‘ਪੁਰਾਤਨ ਇਤਿਹਾਸ’ ਦੀ ਥਾਂ ‘ਕਲਾਸੀਕਲ ਇਤਿਹਾਸ’ ਸ਼ੁਰੂ ਕਰਨ ਤੇ ਸਾਰੇ ਵਿਸ਼ਿਆਂ ਲਈ ਪਾਠਕ੍ਰਮ ਵਿੱਚ ਭਾਰਤੀ ਗਿਆਨ ਪ੍ਰਣਾਲੀ (ਆਈਕੇਐੱਸ) ਨੂੰ ਲਾਗੂ ਕਰਨ ਦੀਆਂ ਸਿਫ਼ਾਰਸ਼ਾਂ ਕੀਤੀਆਂ ਹਨ।