ਰਾਏਕੋਟ: ਗੁਰੂਦੇਵ ਸ੍ਰੀ ਸੁਦਰਸ਼ਨ ਲਾਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਜੈਨ ਸੰਤ ਰਾਕੇਸ਼ ਮੁਨੀ ਜੀ ਦੀ ਪ੍ਰੇਰਨਾ ਸਦਕਾ ਐੱਸਐੱਸ ਜੈਨ ਸਭਾ ਰਾਏਕੋਟ ਵੱਲੋਂ ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ (ਈਸਟ), ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ ਰਾਏਕੋਟ, ਸ੍ਰੀ ਰੂਪ ਸੇਵਾ ਸਮਿਤੀ, ਲਾਇਨਜ਼ ਕਲੱਬ ਰਾਏਕੋਟ, ਜੇਸੀਆਈ ਕਲੱਬ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਕੈਂਸਰ ਰੋਗਾਂ ਨਾਲ ਸਬੰਧਿਤ ਮੈਡੀਕਲ ਕੈਂਪ ਸਮਾਧੀ ਸੁਆਮੀ ਸ੍ਰੀ ਰੂਪ ਚੰਦ ਦੀ ਕੁਟੀਆ ’ਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੀਮਤੀ ਲਾਲ ਜੈਨ, ਮੰਜੂ ਜੈਨ ਤੇ ਪ੍ਰਿੰਸ ਜੈਨ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਵੱਲੋਂ 425 ਮਰੀਜ਼ਾਂ ਦੀ ਜਾਂਚ ਕੀਤੀ ਗਈ। ਲੋੜਵੰਦ ਮਰੀਜ਼ਾਂ ਦੇ ਮੈਮੋਗ੍ਰਾਫੀ, ਪੈਪ ਸਮੀਅਰ, ਬਲੱਡ ਸ਼ੂਗਰ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਕਾਰਜਕਾਰੀ ਪ੍ਰਧਾਨ ਸੁਰਿੰਦਰ ਜੈਨ, ਰਾਜੇਸ਼ ਜੈਨ, ਸੈਕਟਰੀ ਧਰਮਵੀਰ ਜੈਨ, ਡਾ. ਹਰੀਸ਼ ਜੈਨ, ਸੁਰੇਸ਼ ਜੈਨ ਤੇ ਸਮਾਜ ਸੇਵੀ ਹੀਰਾ ਲਾਲ ਬਾਂਸਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ