ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਅਕਤੂਬਰ
ਸੇਲਾ ਪਲਾਂਟ ਮਾਲਕਾਂ ਦੇ ਚੌਲਾਂ ਦੇ ਭਰੇ ਦੋ ਟਰੱਕ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਖੋਹਣ ਸਮੇਂ ਸੱਟਾਂ ਮਾਰ ਕੇ ਜ਼ਖ਼ਮੀ ਕੀਤੇ ਡਰਾਈਵਰਾਂ ’ਚੋਂ ਇੱਕ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਸਬੰਧੀ ਸੇਲਾ ਪਲਾਂਟ ਮਾਲਕਾਂ ਵਿੱਚ ਭਾਰੀ ਰੋਸ ਹੈ ਤੇ ਸੇਲਾ ਐਸੋਸੀਏਸ਼ਨ ਪਾਤੜਾਂ ਨੇ ਟਰੱਕ ਬਰਾਮਦ ਕਰਨ ਅਤੇ ਟਰੱਕ ਖੋਹਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਕਤ ਘਟਨਾ ਦੇ ਰੋਸ ਵੱਜੋਂ ਅਨਾਜ ਮੰਡੀ ਪਾਤੜਾਂ ਵਿੱਚ ਬਾਸਮਤੀ ਦੀ ਬੋਲੀ ਬੰਦ ਕੀਤੀ ਗਈ ਹੈ। ਬਾਰਸ਼ ਰਾਈਸ ਮਿੱਲਰਜ਼ ਦੇ ਮਾਲਕ ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਟਰੱਕ ਚੌਲਾਂ ਦਾ ਭਰ ਕੇ ਅੰਮ੍ਰਿਤਸਰ ਭੇਜਿਆ ਤਾਂ ਰਾਤ ਕਰੀਬ 11 ਵਜੇ ਟਰੱਕ ਡਰਾਈਵਰ ਦਾ ਫੋਨ ਆਇਆ ਕਿ ਉਸ ਕੋਲੋਂ ਕੁਝ ਵਿਅਕਤੀ ਗੱਡੀ ਖੋਹ ਕੇ ਲੈ ਗਏ ਹਨ ਅਤੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਕੇ ਖ਼ਤਾਨਾਂ ਵਿੱਚ ਸੁੱਟ ਗਏ ਹਨ। ਇਸੇ ਦੌਰਾਨ ਰਿਸ਼ੂ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਸੇਲਾ ਪਲਾਂਟ ਸਵਾਮੀ ਫੂਡ ਇੰਡਸਟਰੀ ਤੋਂ ਇੱਕ ਟਰੱਕ ਵਿੱਚੋਂ ਚੌਲ ਭਰ ਕੇ ਤੋਰਿਆ ਸੀ ਉਸ ਗੱਡੀ ਦੇ ਡਰਾਈਵਰ ਦੇ ਸੱਟਾਂ ਮਾਰ ਕੇ ਟਰੱਕ ਖੋਹ ਕੇ ਲੈ ਗਏ ਹਨ, ਜਿਸ ਦਾ ਪਤਾ ਨਹੀਂ ਲੱਗ ਸਕਿਆ। ਟਰੱਕ ਡਰਾਈਵਰ ਨੂੰ ਜ਼ਖ਼ਮੀ ਹਾਲਤ ਵਿੱਚ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੇਲਾ ਪਲਾਂਟ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਓਮ ਪਕਾਸ਼ ਬਾਂਸਲ ਨੇ ਕਿਹਾ ਕਿ ਕੀਰਬ 50 ਲੱਖ ਤੋਂ ਵੱਧ ਕੀਮਤ ਦੇ ਟਰੱਕ ਤੇ ਚੌਲ ਅਣਪਛਾਤੇ ਲੋਕਾਂ ਵੱਲੋਂ ਖੋਹੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਚੌਲਾਂ ਦੇ ਭਰੇ ਟਰੱਕ ਬਰਾਮਦ ਕਰਵਾ ਕੇ ਟੱਰਕ ਖੋਹਣ ਵਾਲਿਆ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਟਰੱਕ ਬਰਾਮਦ ਕਰ ਕੇ ਟਰੱਕ ਖੋਹਣ ਵਾਲਿਆਂ ਖ਼ਿਲਾਫ਼ ਸਖ਼ਤ ਕਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਨਹੀ ਦਿਵਾਇਆ ਜਾਦਾਂ ਉਦੋਂ ਤੱਕ ਅਨਾਜ ਮੰਡੀ ਪਾਤੜਾਂ ’ਚੋ ਬਾਸਮਤੀ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ ਅਤੇ ਬੋਲੀ ਬੰਦ ਰੱਖੀ ਜਾਵੇਗੀ। ਇਸ ਮੌਕੇ ਸੇਲਾ ਪਲਾਂਟ ਐਸੋਸੀਏਸ਼ਨ ਪਾਤੜਾਂ ਦੇ ਖਜ਼ਾਨਚੀ ਰਾਜ ਕੁਮਾਰ ਸਿੰਗਲਾ, ਸੈਕਟਰੀ ਅਮਨ ਕੁਮਾਰ, ਰਾਜ ਕੁਮਾਰ ਰਾਜੂ, ਜੜਨਿ ਕੁਮਰਾ, ਹੰਸ ਰਾਜ, ਸੰਜੈ ਕੁਮਾਰ, ਵਨਿੋਦ ਕੁਮਾਰ, ਸ਼ੁਸੀਲ ਕੁਮਾਰ, ਸੁਰਜੀਤ ਕੁਮਾਰ, ਸੁਰੇਸ਼ ਕੁਮਾਰ ਕਾਕਾ, ਡਿੰਪਲ ਕੁਮਾਰ, ਸੰਨੀ ਬਰਾਸ਼, ਸ਼ੈਂਟੀ ਵਧਵਾ, ਹੈਪੀ ਕੁਮਾਰ, ਪ੍ਰੇਮ ਕੁਮਾਰ, ਜੌਨੀ ਕੁਮਾਰ, ਬਿਰਜ ਮੋਹਣ, ਅਨਿਲ ਕੁਮਾਰ ਆਦਿ ਮੌਜੂਦ ਸਨ। ਪੜਤਾਲੀਆ ਅਫ਼ਸਰ ਜਗਦੀਸ਼ ਨੈਨ ਨੇ ਕਿਹਾ ਕਿ ਜ਼ਖ਼ਮੀ ਟਰੱਕ ਡਰਾਈਵਰ ਦੇ ਬਿਆਨ ਦਰਜ ਕਰਲਏ ਹਨ ਅਤੇ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।