ਨਵੀਂ ਦਿੱਲੀ, 31 ਅਕਤੂਬਰ
ਕਾਂਗਰਸ ਵੱਲੋਂ ਆਈਫੋਨ ਹੈਕਿੰਗ ਦੇ ਲਗਾਏ ਦੋਸ਼ਾਂ ਤੋਂ ਬਾਅਦ ਐਪਲ ਨੇ ਕਿਹਾ ਹੈ ਕਿ ਉਹ ਇਸ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਹੜੇ ਖਤਰੇ ਕਾਰਨ ਚਤਿਾਵਨੀ ਜਾਰੀ ਕੀਤੀ ਗਈ ਹੈ, ਕਿਉਂਕਿ ਇਸ ਨਾਲ ‘ਸਰਕਾਰੀ ਹੈਕਰਾਂ’ ਨੂੰ ਬਚਣ ਵਿੱਚ ਮਦਦ ਮਿਲ ਸਕਦੀ ਹੈ। ਕੰਪਨੀ ਨੇ ਕਿਹਾ ਕਿ ਚਤਿਾਵਨੀ ਲਈ ਕਿਸੇ ਖਾਸ ਸਰਕਾਰੀ ਹੈਕਰ ਜ਼ਿਮੇਵਾਰ ਕਰਾਰ ਨਹੀਂ ਦੇ ਸਕਦੇ। ਹੈਕਰ ਆਰਥਿਕ ਅਤੇ ਤਕਨੀਕੀ ਤੌਰ ‘ਤੇ ਪ੍ਰਭਾਵਸ਼ਾਲੀ ਹੈ ਤੇ ਅਕਸਰ ਹਮਲੇ ਦਾ ਪੂਰੀ ਤੌਰ ’ਤੇ ਪਤਾ ਨਹੀਂ ਲੱਗ ਸਕਦਾ।