ਦਾਂਤੇਵਾੜਾ, 5 ਨਵੰਬਰ
ਚੋਣ ਡਿਊਟੀ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦਾ ਇੱਕ ਜਵਾਨ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਦੇ ਦਾਂਤੇਵਾੜਾ ਵਿੱਚ ਅਚਾਨਕ ਗ੍ਰਨੇਡ ਫਟਣ ਕਾਰਨ ਸ਼ਹੀਦ ਹੋ ਗਿਆ। ਐਤਵਾਰ ਨੂੰ ਇੱਥੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੀਐਸਐਫ ਦੀ 70ਵੀਂ ਬਟਾਲੀਅਨ ਦੀ ਇੱਕ ਟੀਮ ਚੋਣ ਡਿਊਟੀ ਲਈ ਕਾਟੇਕਲਿਆਣ ਥਾਣੇ ਵਿੱਚ ਤਾਇਨਾਤ ਸੀ, ਜੋ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਗਸ਼ਤ ਟੀਮ ਥਾਣੇ ਦੀ ਹਦੂਦ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਹੈੱਡ ਕਾਂਸਟੇਬਲ ਬਲਬੀਰ ਚੰਦ ਵੱਲੋਂ ਪਾਈ ਥੈਲੀ ਵਿੱਚ ਰੱਖਿਆ ਹੈਂਡ ਗ੍ਰਨੇਡ ਫਟ ਗਿਆ। ਅਧਿਕਾਰੀ ਨੇ ਦੱਸਿਆ ਕਿ ਬਲਬੀਰ ਚੰਦ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਦਾਂਤੇਵਾੜਾ ਜ਼ਿਲਾ ਹਸਪਤਾਲ ਲਜਿਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਤਿਕ ਐਲਾਨ ਦਿੱਤਾ। -ਪੀਟੀਆਈ