ਪੱਤਰ ਪ੍ਰੇਰਕ
ਲਾਲੜੂ, 5 ਨਵੰਬਰ
ਇੱਥੋਂ ਨਜ਼ਦੀਕੀ ਯੂਨੀਵਰਸਲ ਲਾਅ ਕਾਲਜ ਵੱਲੋਂ ਵਿਦਿਆਰਥੀਆਂ ਲਈ ਨਵੀਂ ਦਿੱਲੀ ਸਥਤਿ ਸੰਸਦ ਭਵਨ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਸਾਰੇ ਸਮੈਸਟਰਾਂ ਦੇ ਬੀਏਐਲਐਲਬੀ ਅਤੇ ਐਲਐਲਬੀ ਕੋਰਸਾਂ ਦੇ ਵਿਦਿਆਰਥੀਆਂ ਨੇ ਇੱਕ ਰੋਜ਼ਾ ਦੌਰਾ ਕੀਤਾ।
ਰਾਜ ਸਭਾ ਦੇ ਸੰਯੁਕਤ ਸਕੱਤਰ ਡਾ. ਰਾਘਵ ਦਾਸ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਸੁਆਗਤ ਕੀਤਾ। ਵਿਦਿਆਰਥੀਆ ਨੇ ਸੰਸਦ ਦੇ ਕੇਂਦਰੀ ਹਾਲ ਨੂੰ ਵੀ ਦੇਖਿਆ ਅਤੇ ਉਹ ਸੰਸਦ ਦੇ ਢਾਂਚੇ ਅਤੇ ਕੰਮਕਾਜ ਬਾਰੇ ਜਾਣਿਆ। ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਬਿੱਲਾਂ ਦੇ ਕੰਮਕਾਜ ਦੇ ਨਾਲ-ਨਾਲ ਲੋਕ ਸਭਾ ਅਤੇ ਰਾਜ ਸਭਾ ਦੀਆਂ ਸ਼ਕਤੀਆਂ ਬਾਰੇ ਜਾਣੂ ਕਰਵਾਉਣ ਲਈ ਵਿਸ਼ੇਸ਼ ਲੈਕਚਰ ਵੀ ਦਿੱਤਾ ਗਿਆ। ਵਿਦਿਆਰਥੀਆਂ ਨਾਲ ਪ੍ਰਿੰਸੀਪਲ, ਯੂਨੀਵਰਸਲ ਲਾਅ ਕਾਲਜ ਡਾ. ਇੰਦਰਪ੍ਰੀਤ ਕੌਰ ਅਤੇ ਫੈਕਲਟੀ ਮੈਂਬਰਾਂ ਦੀ ਸਮੁੱਚੀ ਟੀਮ ਮੌਜੂਦ ਸੀ। ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਤੇ ਕਾਰਜਕਾਰੀ ਨਿਰਦੇਸ਼ਕ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਦੌਰੇ ਨੂੰ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ।