ਖੇਤਰੀ ਪ੍ਰਤੀਨਿਧ
ਬਰਨਾਲਾ , 7 ਨਵੰਬਰ
‘ਲੋਕ ਕਵੀ ਸੰਤ ਰਾਮ ਉਦਾਸੀ ਜਿੱਥੇ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਆਪਣੀਆਂ ਕਵਤਿਾਵਾਂ ਗੀਤਾਂ ਰਾਹੀਂ ਪੇਸ਼ ਕਰਦੇ ਸੀ, ਉੱਥੇ ਲੁੱਟ ਰਹਤਿ ਸਮਾਜਵਾਦੀ ਭਾਰਤ ਦੀ ਸਿਰਜਣਾ ਕਰਨ ਲਈ ਚੱਲ ਰਹੀ ਨਕਸਲਬਾੜੀ ਲਹਿਰ ਦਾ ਸਿਰਕੱਢਵਾਂ ਕਾਰਕੁਨ ਸੀ’ ਇਹ ਗੱਲ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ.ਐੱਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕੰਵਲਜੀਤ ਸਿੰਘ ਚੰਡੀਗੜ੍ਹ ਅਤੇ ਪ੍ਰੋਫੈਸਰ ਭੀਮਇੰਦਰ ਸਿੰਘ ਪਟਿਆਲਾ ਨੇ ਆਪਣੇ ਸੰਬੋਧਨ ਦੌਰਾਨ ਕਹੀ। ਬੁਲਾਰਿਆਂ ਕਿਹਾ ਕਿ ਦੇਸ਼ ਭਰ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕਰ ਕੇ ਜਮਹੂਰੀ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਮਜ਼ਦੂਰਾਂ ਦੀ ਕੰਮ ਦਿਹਾੜੀ ’ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ ਤੇ ਨਵੀਂ ਸਿੱਖਿਆ ਨੀਤੀ ਤਹਤਿ ਸਿੱਖਿਆ ਦਾ ਨਿੱਜੀਕਰਨ, ਭਗਵਾਂਕਰਨ ਕਰ ਕਾਰਪੋਰੇਟ ਘਰਾਣਿਆਂ ਦੀ ਮੁਨਾਫ਼ੇ ਦਾ ਸਾਧਨ ਬਣਾਇਆ ਜਾ ਰਿਹਾ ਹੈ। ਅਜਿਹੇ ਸਮੇਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਵਿਚਾਰਧਾਰਾ ਨਿਰੰਤਰ ਸੰਘਰਸ਼ ਦਾ ਪਿੜ ਮੱਲ੍ਹਣ ਦਾ ਸੱਦਾ ਦੇ ਰਹੀ ਹੈ। ਇਸ ਮੌਕੇ ਸਵਰਨ ਸਿੰਘ ਰਸੂਲਪੁਰ ਦੇ ਕਵੀਸ਼ਰੀ ਜਥੇ ਨੇ ਇਨਕਲਾਬੀ ਕਵੀਸ਼ਰੀਆਂ,ਸੁਖਵਿੰਦਰ ਸਨੇਹ ਰੂੜੇਕੇ, ਮਾਲਵਿੰਦਰ ਸ਼ਾਇਰ, ਰੂਪ ਸਿੰਘ ਧਧੌਲਾ, ਜਗਰਾਜ ਸਿੰਘ ਧੌਲਾ, ਰਾਮ ਸਿੰਘ ਹਠੂਰ, ਸਾਗਰ ਸਿੰਘ ਆਦਿ ਨੇ ਆਪਣੇ ਗੀਤਾਂ/ਕਵਤਿਾਵਾਂ ਰਾਹੀਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕੀਤਾ। ਇਸ ਮੌਕੇ ਲਬਿਰੇਸ਼ਨ ਵੱਲੋਂ ਮਜ਼ਦੂਰ ਪਰਿਵਾਰਾਂ ਦੀਆਂ ਮਿਹਨਤ ਕਰਕੇ ਜੱਜ ਬਣੀਆਂ ਲੜਕੀਆਂ ਨੂੰ ਵੀ ਸਨਮਾਨਤਿ ਕੀਤਾ ਗਿਆ। ਇਸ ਤੋਂ ਇਲਾਵਾ ਬੁੱਤ ਸਾਜ਼ ਜਨਕ ਰਾਮਗੜ੍ਹ, ਸੰਤ ਰਾਮ ਉਦਾਸੀ ਦੀ ਜੀਵਨ ਸਾਥਣ ਨਸੀਬ ਕੌਰ ਅਤੇ ਇਨਕਲਾਬੀ ਗਾਇਕ ਜਗਰਾਜ ਧੌਲਾ ਨੂੰ ਵੀ ਸਨਮਾਨਤਿ ਕੀਤਾ ਗਿਆ।