ਨਵੀਂ ਦਿੱਲੀ, 14 ਨਵੰਬਰ
ਸੰਸਦ ਦੀ ਕਮੇਟੀ ਨੇ ਮਿਲਾਵਟੀ ਭੋਜਨ ਜਾਂ ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਘੱਟੋ-ਘੱਟ ਛੇ ਮਹੀਨੇ ਦੀ ਕੈਦ ਅਤੇ ਘੱਟੋ-ਘੱਟ 25,000 ਰੁਪਏ ਜੁਰਮਾਨੇ ਦੀ ਸਿਫ਼ਾਰਸ਼ ਕੀਤੀ ਹੈ। ਭਾਜਪਾ ਦੇ ਸੰਸਦ ਮੈਂਬਰ ਬ੍ਰਜਿ ਲਾਲ ਦੀ ਅਗਵਾਈ ਵਾਲੀ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਕਿਹਾ ਕਿ ਮਿਲਾਵਟੀ ਭੋਜਨ ਦੇ ਸੇਵਨ ਨਾਲ ਹੋਣ ਵਾਲੀਆਂ ਗੰਭੀਰ ਸਿਹਤ ਸਮੱਸਿਆਵਾਂ ਦੇ ਮੱਦੇਨਜ਼ਰ ਇਸ ਧਾਰਾ ਤਹਿਤ ਦੋਸ਼ੀਆਂ ਲਈ ਨਿਰਧਾਰਤ ਸਜ਼ਾ ਨਾਕਾਫੀ ਹੈ। ਇਸ ਵਿਚ ਹਾਨੀਕਾਰਕ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, ‘’ਕਮੇਟੀ ਸਿਫਾਰਸ਼ ਕਰਦੀ ਹੈ ਕਿ ਇਸ ਧਾਰਾ ਦੇ ਤਹਿਤ ਅਪਰਾਧ ਲਈ ਘੱਟੋ-ਘੱਟ ਛੇ ਮਹੀਨੇ ਦੀ ਕੈਦ ਅਤੇ ਘੱਟੋ-ਘੱਟ 25,000 ਰੁਪਏ ਜੁਰਮਾਨਾ ਕੀਤਾ ਜਾਵੇ।’ ਮੌਜੂਦਾ ਸਮੇਂ ਮਿਲਾਵਟਖ਼ੋਰਾਂ ਨਹੀ 6 ਮਹੀਨਿਆਂ ਦੀ ਸਜ਼ਾ ਦੇ 1000 ਰੁਪਏ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ।