ਗਾਜ਼ਾ ਪੱਟੀ, 21 ਨਵੰਬਰ
ਇਜ਼ਰਾਇਲੀ ਫੌਜ ਨੇ ਫਲਸਤੀਨੀ ਕਵੀ ਤੇ ਲੇਖਕ ਮੋਸਾਬ ਅਬੂ ਤੋਹਾ ਨੂੰ ਪੁੱਛ-ਪੜਤਾਲ ਮਗਰੋਂ ਅੱਜ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ ਹੈ। ਤੋਹਾ ਨੇ ਇਜ਼ਰਾਈਲ-ਹਮਾਸ ਜੰਗ ਦੌਰਾਨ ‘ਦਿ ਨਿਊ ਯਾਰਕਰ’ ਤੇ ਹੋਰਨਾਂ ਪ੍ਰਕਾਸ਼ਨਾਂ ਵਿੱਚ ‘ਗਾਜ਼ਾ ’ਚ ਆਪਣੀ ਜ਼ਿੰਦਗੀ’ ਬਾਰੇ ਕੁਝ ਮਜ਼ਮੂਨ ਲਿਖੇ ਸਨ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਅਬੂ ਤੋਹਾ ਆਮ ਨਾਗਰਿਕਾਂ ਦੇ ਇਕ ਸਮੂਹ ਵਿੱਚ ਸ਼ਾਮਲ ਸੀ, ਜਿਸ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਕਵੀ ਦੇ ਭਰਾ ਹਮਜ਼ਾ ਅਬੂ ਤੋਹਾ ਨੇ ਸੋਮਵਾਰ ਨੂੰ ਇਕ ਫੇਸਬੁੱਕ ਪੋਸਟ ਵਿੱਚ ਆਪਣੇ ਭਰਾ ਨੂੰ ਹਿਰਾਸਤ ’ਚ ਲੈਣ ਦੀ ਕਹਾਣੀ ਸਾਂਝੀ ਕੀਤੀ ਸੀ। ਪੋਸਟ ਮੁਤਾਬਕ ਅਬੂ ਤੋਹਾ ਨੂੰ ਇਕ ਨਾਕੇ ’ਤੇ ਹਿਰਾਸਤ ’ਚ ਿਲਆ ਗਿਆ ਸੀ। -ਏਜੰਸੀ