ਦੋਹਾ: ਭਾਰਤੀ ਬਿਲੀਅਰਡਜ਼ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਫਾਈਨਲ ’ਚ ਹਮਵਤਨ ਸੌਰਵ ਕੋਠਾਰੀ ਨੂੰ ਹਰਾ ਕੇ 26ਵੀਂ ਵਾਰ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਅਡਵਾਨੀ ਨੇ ਖ਼ਿਤਾਬੀ ਮੁਕਾਬਲੇ ’ਚ ਕੋਠਾਰੀ ਨੂੰ 1000-416 ਅੰਕਾਂ ਦੇ ਫਰਕ ਨਾਲ ਹਰਾਇਆ। ਉਸ ਨੇ ਪਹਿਲਾ ਵਿਸ਼ਵ ਖ਼ਿਤਾਬ 2005 ਵਿੱਚ ਜਿੱਤਿਆ ਸੀ। ਅਡਵਾਨੀ ਨੇ ਇਸ ਖੇਡ ਦੇ ‘ਲੌਂਗ ਫਾਰਮੈਟ’ ਵਿੱਚ ਨੌਂ ਵਾਰ ਖ਼ਿਤਾਬ ਜਿੱਤਿਆ ਹੈ ਜਦਕਿ ‘‘ਅੰਕ ਫਾਰਮੈਟ’’ ਵਿੱਚ ਉਹ ਅੱਠ ਵਾਰ ਚੈਂਪੀਅਨ ਬਣਿਆ ਹੈ। -ਪੀਟੀਆਈ