ਹੁਸ਼ਿਆਰਪੁਰ, 26 ਨਵੰਬਰ
ਇੱਥੋਂ ਕਰੀਬ 58 ਕਿਲੋਮੀਟਰ ਦੂਰ ਪਿੰਡ ਬੰਬੋਵਾਲ ਨੇੜੇ ਨਹਿਰ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਅਤੇ ਉਸ ਦੀ ਨਾਬਾਲਗ ਭੈਣ ਦੀ ਮੌਤ ਹੋ ਗਈ। ਜਦੋਂ ਕਿ ਉਨ੍ਹਾਂ ਦੀ ਮਾਂ ਬਚ ਗਈ। ਪੁਲੀਸ ਨੇ ਦੱਸਿਆ ਕਿ ਸਿੰਗੋਵਾਲ ਪਿੰਡ ਦੀ ਰਹਿਣ ਵਾਲੀ ਸਪਨਾ ਸ਼ਨਿਚਰਵਾਰ ਸ਼ਾਮ ਨੂੰ ਆਪਣੀਆਂ ਦੋ ਧੀਆਂ ਭੂਮਿਕਾ (6) ਅਤੇ 4 ਮਹੀਨੇ ਦੀ ਪਾਰੂ ਨਾਲ ਨਹਿਰ ’ਚ ਡਿੱਗ ਗਈ ਸੀ। ਕੁਝ ਰਾਹਗੀਰਾਂ ਨੇ ਸਪਨਾ ਨੂੰ ਤਾਂ ਬਚਾ ਲਿਆ ਜਦਕਿ ਉਸ ਦੀਆਂ ਦੋ ਧੀਆਂ ਤੇਜ਼ ਵਹਾਅ ‘ਚ ਵਹਿ ਗਈਆਂ। ਬਾਅਦ ਵਿੱਚ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੀਟੀਆਈ