ਜੈਪੁਰ, 3 ਦਸੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਐਤਵਾਰ ਸ਼ਾਮ ਨੂੰ ਰਾਜਪਾਲ ਕਲਰਾਜ ਮਿਸ਼ਰਾ ਨੂੰ ਆਪਣਾ ਅਸਤੀਫਾ ਸੌਂਪਣਗੇ। ਸੂਤਰਾਂ ਨੇ ਦੱਸਿਆ ਕਿ ਗਹਿਲੋਤ ਸ਼ਾਮ 5.30 ਵਜੇ ਰਾਜਪਾਲ ਨਾਲ ਮੁਲਾਕਾਤ ਕਰਨ ਵਾਲੇ ਹਨ। ਦੁਪਹਿਰ ਤੱਕ ਉਪਲਬਧ ਗਿਣਤੀ ਦੇ ਰੁਝਾਨਾਂ ਅਨੁਸਾਰ ਭਾਜਪਾ ਅੱਠ ਸੀਟਾਂ ਜਿੱਤ ਕੇ 106 ‘ਤੇ ਅੱਗੇ ਹੈ, ਜਦਕਿ ਕਾਂਗਰਸ ਇਕ ਸੀਟ ਜਿੱਤ ਕੇ 69 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। -ਪੀਟੀਆਈ