ਗੁਰਿੰਦਰ ਸਿੰਘ
ਲੁਧਿਆਣਾ, 4 ਦਸੰਬਰ
ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਦੀ ਪਹਿਲਕਦਮੀ ਸਦਕਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਨੂੰ ਗਾਇਨ ਕਰਨ ਦੇ ਸਮੇਂ ਅਤੇ ਸੁਭਾਉ ਅਨੁਸਾਰ ਚਿੱਤਰਬੱਧ ਕੀਤੀ ਪੁਸਤਕ ‘ਰਾਗ ਰਤਨ’ ਅੱਜ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤੀ ਗਈ।
ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ 32ਵੇਂ ਸਮਾਗਮ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਦੇ ਚਿੱਤਰਾਂ ਦੀ ਪ੍ਰਕਾਸ਼ਤ ਪੁਸਤਕ ‘ਰਾਗ ਰਤਨ’ ਦੇ ਤੀਜੇ ਐਡੀਸ਼ਨ ਨੂੰ ਅੱਜ ਜਵੱਦੀ ਟਕਸਾਲ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਤ ਅਮੀਰ ਸਿੰਘ ਨੇ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਵੱਦੀ ਪਿੰਡ ਤੋਂ ਟਕਸਾਲ ਤੱਕ ਦੇ ਸਫ਼ਰ ਤੋਂ ਵਿਚਲੇ ਪੱਖਾਂ ਨੂੰ ਬਿਆਨਦਿਆਂ ਸੰਤ ਸੁੱਚਾ ਸਿੰਘ ਵਿਚਲੀ ਵਿਲੱਖਣ ਸ਼ਖ਼ਸੀਅਤ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਦੇ ਕੈਮਰੇ ਵਿੱਚੋਂ ਤਸਵੀਰਾਂ ਰਾਹੀ ਰੂਪਮਾਨ ਕੀਤੇ ਪੱਖਾਂ ਨੂੰ ਬਾਖੂਬੀ ਬਿਆਨਿਆ। ਪਦਮ ਵਿਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨੇ ‘ਰਾਗ ਰਤਨ’ ਪੁਸਤਕ ਨੂੰ ਰਲੀਜ਼ ਕਰਦਿਆਂ ਪੁਸਤਕ ਦੀ ਅਰੰਭਤਾ ਤੋਂ ਰਿਲੀਜ਼ ਕਰਨ ਤੱਕ ਵਿਚਲੇ ਅਣ-ਦਿਸਦੇ ਔਖੇ ਪੱਖਾਂ ਦਾ ਜ਼ਿਕਰ ਕੀਤਾ। ਰਣਜੋਧ ਸਿੰਘ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਅਨੁਰਾਗ ਸਿੰਘ, ਗੁਰਪ੍ਰੀਤ ਸਿੰਘ ਤੂਰ, ਚਰਨਜੀਤ ਸਿੰਘ ਪੀਐੱਸਬੀ, ਡਾ. ਜੋਗਿੰਦਰ ਸਿੰਘ ਝੱਜ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਡਾ. ਜਗਤਾਰ ਸਿੰਘ ਧੀਮਾਨ, ਡਾ. ਪਰਮਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਬੀਤਾ, ਕਿਸ਼ਨ ਕੁਮਾਰ ਬਾਵਾ, ਪ੍ਰਧਾਨ ਜਸਪਾਲ ਸਿੰਘ ਸਰਾਭਾ ਨਗਰ, ਬੀਬੀ ਅਰਵਿੰਦਰ ਕੌਰ, ਕਵਲਜੀਤ ਸਿੰਘ ਸ਼ੰਕਰ, ਭਾਈ ਪਰਮਜੀਤ ਸਿੰਘ ਜੰਮੂ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।