ਨਵੀਂ ਦਿੱਲੀ, 7 ਦਸੰਬਰ
ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਅਗਲੀ ਮੀਟਿੰਗ ਦੇ ਏਜੰਡੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਮੁੱਦਾ ਸਿਖਰ ’ਤੇ ਹੋਵੇਗਾ। ਸੂਤਰਾਂ ਅਨੁਸਾਰ ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ 17 ਤੋਂ 20 ਦਸੰਬਰ ਦਰਮਿਆਨ ਹੋਵੇਗੀ, ਹਾਲਾਂਕਿ ਮੀਟਿੰਗ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਪਰ ਉਮੀਦ ਹੈ ਕਿ ਇਹ ਮੀਟਿੰਗ ਦਸੰਬਰ ਦੇ ਤੀਜੇ ਹਫ਼ਤੇ ਹੋਵੇਗੀ। ‘ਇੰਡੀਆ’ ਗੱਠਜੋੜ ’ਚ ਸ਼ਾਮਲ ਕਈ ਪਾਰਟੀਆਂ ਵੱਖ ਵੱਖ ਸੂਬਿਆਂ ਵਿੱਚ ਸੀਟਾਂ ਦੀ ਵੰਡ ’ਤੇ ਛੇਤੀ ਫ਼ੈਸਲਾ ਲੈਣ ਲਈ ਦਬਾਅ ਪਾ ਰਹੀਆਂ ਹਨ ਤਾਂ ਕਿ ਉਮੀਦਵਾਰਾਂ ਦੇ ਪ੍ਰਚਾਰ ਲਈ ਸਮਾਂ ਮਿਲ ਸਕੇ ਅਤੇ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ। -ਪੀਟੀਆਈ