ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਦਸੰਬਰ
ਅੱਜ ਨੇੜਲੇ ਪਿੰਡ ਸਵੇਰੇ ਫ਼ਤਹਿਗੜ੍ਹ ਵਿਚਲੇ ਸਕੂਲ ਦੀ ਵੈਨ, ਜਦੋਂ ਪਿੰਡ ਫਲੇੜਾ ਤੋਂ ਫਤਹਿਗੜ੍ਹ ਜਾ ਰਹੀ ਸੀ ਤਾਂ ਉਸ ਦੇ ਸਟੇਅਰਿੰਗ ਦਾ ਐਕਸਲ ਟੁੱਟ ਗਿਆ। ਇਸ ਕਾਰਨ ਵੈਨ ਖੇਤਾਂ ਵਿੱਚ ਜਾ ਉਤਰੀ ਅਤੇ ਬਿਜਲੀ ਦੇ ਟਰਾਂਸਫਾਰਮਾਰ ਤੋਂ ਮਹਿਜ਼ ਬਾਰਾਂ ਇੰਚ ਦੇ ਫ਼ਾਸਲੇ ’ਤੇ ਰੁਕ ਗਈ। ਪਿੰਡ ਦੇ ਨੌਜਵਾਨਾਂ ਵੱਲੋਂ ਬੱਚਿਆਂ ਨੂੰ ਵੈਨ ਵਿਚੋਂ ਬਾਹਰ ਕੱਢਿਆ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਮਸ਼ੀਨਰੀ ਕਦੇ ਵੀ ਖ਼ਰਾਬ ਹੋ ਸਕਦੀ ਹੈ। ਬੱਚਿਆਂ ਦੇ ਮਾਪਿਆਂ ਵੱਲੋਂ ਵੀ ਸਕੂਲ ਦੇ ਗੇਟ ਅੱਗੇ ਕਾਫ਼ੀ ਹੰਗਾਮਾ ਕੀਤਾ ਗਿਆ।