ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਦਸੰਬਰ
ਗੂਰੂ ਹਰਗੋਬਿੰਦ ਪਬਲਿਕ ਸਕੂਲ ਫਤਿਹਗੜ੍ਹ ਦੀ ਸਕੂਲੀ ਵੈਨ ਰਾਹੀਂ ਬੱਚੇ ਪਿੰਡ ਫਲੇੜਾ ਤੋਂ ਫਤਿਹਗੜ੍ਹ ਸਕੂਲ ਜਾ ਰਹੇ ਸਨ ਤਾਂ ਮਹਿਜ਼ ਪਿੰਡ ਤੋਂ ਸੌ ਮੀਟਰ ਦੀ ਦੂਰੀ ’ਤੇ ਸਕੂਲੀ ਵੈਨ ਦੇ ਸਟੇਰਿੰਗ ਦਾ ਐਕਸਲ ਟੁੱਟਣ ਕਾਰਨ ਵੈਨ ਖੇਤਾਂ ਵਿੱਚ ਜਾ ਉਤਰੀ ਅਤੇ ਬਿਜਲੀ ਦੇ ਟਰਾਂਸਫਾਰਮਾਰ ਤੋਂ ਮਹਿਜ਼ ਬਾਰਾਂ ਇੰਚ ਦੇ ਫ਼ਾਸਲੇ ਨਾਲ ਲਮਕ ਗਈ। ਪਿੰਡ ਦੇ ਨੌਜਵਾਨਾਂ ਨੇ ਬੱਚਿਆਂ ਨੂੰ ਵੈਨ ਵਿੱਚੋਂ ਬਾਹਰ ਕੱਢਣ ’ਚ ਮਦਦ ਕੀਤੀ। ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਸਕੂਲ ਦੀ ਵੈਨ ਵਿੱਚ ਬੱਚੇ ਓਵਰਲੋਡ ਹੁੰਦੇ ਹਨ ਅਤੇ ਫੀਸਾਂ ਵੀ ਸਮੇਂ ਸਿਰ ਭਰੀਆਂ ਜਾਂਦੀਆਂ ਹਨ ਪਰ ਸਕੂਲ ਦੀ ਟਰਾਂਸਪੋਰਟ ਦੀ ਹਾਲਤ ਹਮੇਸ਼ਾ ਖਸਤਾ ਰਹਿੰਦੀ ਹੈ। ਦੂਜੇ ਪਾਸੇ ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮਸ਼ੀਨਰੀ ਕਦੇ ਵੀ ਖ਼ਰਾਬ ਹੋ ਸਕਦੀ ਹੈ।