ਦਾਂਤੇਵਾੜਾ, 24 ਦਸੰਬਰ
ਛੱਤੀਸਗੜ੍ਹ ਦੇ ਜ਼ਿਲ੍ਹੇ ਦਾਂਤੇਵਾੜਾ ਵਿੱਚ ਅੱਜ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਨਕਸਲੀ ਮਾਰੇ ਗਏ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਕਾਟੇਕਲਿਆਣ ਥਾਣੇ ਦੇ ਅਧੀਨ ਪਿੰਡ ਡੱਬਾਕੁੰਨਾ ਨੇੜੇ ਇੱਕ ਪਹਾੜੀ ’ਤੇ ਸ਼ਾਮ ਕਰੀਬ ਸਾਢੇ ਪੰਜ ਵਜੇ ਉਸ ਸਮੇਂ ਮੁਕਾਬਲਾ ਹੋਇਆ, ਜਦੋਂ ਸੁਰੱਖਿਆ ਕਰਮੀਆਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਮੁਹਿੰਮ ’ਤੇ ਸੀ। ਉਨ੍ਹਾਂ ਨੇ ਦੱਸਿਆ ਕਿ ਸੂਬਾ ਪੁਲੀਸ ਦੀ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਅਤੇ ਬਸਤਰ ਫਾਈਟਰਜ਼ ਦੇ ਜਵਾਨਾਂ ਨੇ ਦਾਂਤੇਵਾੜਾ-ਸੁਕਮਾ ਅੰਤਰ ਜ਼ਿਲ੍ਹਾ ਹੱਦ ’ਤੇ ਤੁਮਕਪਾਲ ਪੁਲੀਸ ਕੈਂਪ ਤੋਂ ਡੱਬਾਕੁੰਨਾ ਵੱਲ ਮੁਹਿੰਮ ਸ਼ੁਰੂ ਕੀਤੀ ਸੀ। ਗੋਲੀਬਾਰੀ ਤੁਮਕਪਾਲ ਤੇ ਡੱਬਾਕੁੰਨਾ ਵਿਚਾਲੇ ਪਹਾੜੀ ’ਤੇ ਹੋਈ। ਆਈਜੀ ਨੇ ਦੱਸਿਆ ਕਿ ਗੋਲੀਬਾਰੀ ਰੁਕਣ ਤੋਂ ਬਾਅਦ ਮੌਕੇ ਤੋਂ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। -ਪੀਟੀਆਈ