ਅਟਾਰੀ (ਪੱਤਰ ਪ੍ਰੇਰਕ): ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤਾ ਭਾਰਤੀ ਸਿਵਲ ਕੈਦੀ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਆਇਆ ਹੈ। ਉਸ ਨੂੰ ਵਾਹਗਾ-ਅਟਾਰੀ ਸਰਹੱਦ ’ਤੇ ਪਾਕਿ ਰੇਂਜਰ ਅਧਿਕਾਰੀ ਵੱਲੋਂ ਸੀਮਾ ਸੁਰੱਖਿਆ ਬਲ ਅਧਿਕਾਰੀ ਹਵਾਲੇ ਕੀਤਾ ਗਿਆ। ਭਾਰਤੀ ਕੈਦੀ ਸੋਨੂ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੰਮੂ ਗੈਰਕਾਨੂੰਨੀ ਢੰਗ ਨਾਲ ਪਾਕਿਸਤਾਨ ਚਲਾ ਗਿਆ ਸੀ ਜੋ ਕੇਂਦਰੀ ਜੇਲ੍ਹ ਲਾਹੌਰ ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਵਤਨ ਪਰਤਿਆ ਹੈ।