ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਤੋਂ ਲਸ਼ਕਰ-ਏ-ਤਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੀ ਹਲਾਵਗੀ ਮੰਗੀ ਹੈ। ਹਾਫਿਜ਼ ਸਈਦ ਭਾਰਤ ਨੂੰ 2008 ਦੇ ਮੁੰਬਈ ਅਤਿਵਾਦੀ ਹਮਲੇ ਸਮੇਤ ਦੇਸ਼ ਵਿੱਚ ਹੋਏ ਕਈ ਹੋਰ ਅਤਿਵਾਦੀ ਹਮਲਿਆਂ ਦੇ ਮਾਮਲੇ ’ਚ ਲੋੜੀਂਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹਾਫਿਜ਼ ਸਈਦ ਦੀ ਹਵਾਲਗੀ ਦੀ ਮੰਗ ਸਬੰਧੀ ਅਰਜ਼ੀ ਦਸਤਾਵੇਜ਼ਾਂ ਸਮੇਤ ਪਿੱਛੇ ਜਿਹੇ ਪਾਕਿਸਤਾਨ ਨੂੰ ਭੇਜੀ ਗਈ ਸੀ। ਬਾਗਚੀ ਨੇ ਮੀਡੀਆ ਨਾਲ ਹਫ਼ਤਾਵਾਰੀ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਹਵਾਲਗੀ ਸਬੰਧੀ ਅਰਜ਼ੀ ਪਿੱਛੇ ਜਿਹੇ ਭੇਜੀ ਗਈ ਸੀ।’ ਸਈਦ ਸੰਯੁਕਤ ਰਾਸ਼ਟਰ ਵੱਲੋਂ ਐਲਾਨਿਆ ਗਿਆ ਅਤਿਵਾਦੀ ਹੈ। -ਪੀਟੀਆਈ