ਮੁੰਬਈ: ਅਦਾਕਾਰਾ ਸੋਹਾ ਅਲੀ ਖ਼ਾਨ ਆਪਣੇ ਪਿਤਾ ਤੇ ਸਾਬਕਾ ਕ੍ਰਿਕਟ ਖਿਡਾਰੀ ਮਨਸੂਰ ਅਲੀ ਖ਼ਾਨ ਪਟੌਦੀ ਦੇ 82ਵੇਂ ਜਨਮ ਦਿਨ ਮੌਕੇ ਆਪਣੇ ਪਤੀ ਕੁਨਾਲ ਖੇਮੂ ਅਤੇ ਧੀ ਇਨਾਯਾ ਨਾਲ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਪਹੁੰਚੀ। ਆਪਣੇ ਪਿਤਾ ਦੀਆਂ ਸਭ ਤੋਂ ਪਸੰਦੀਦਾ ਥਾਵਾਂ ਵਿੱਚੋਂ ਇੱਕ ਇਸ ਗਰਾਊਂਡ ’ਤੇ ਪਹੁੰਚ ਕੇ ਸੋਹਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਸੋਹਾ ਨੇ ਆਪਣੇ ਪਿਤਾ ਲਈ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ। ਟਾਈਗਰ ਪਟੌਦੀ ਦੇ ਨਾਂ ਨਾਲ ਜਾਣੇ ਜਾਂਦੇ ਮਨਸੂਰ ਅਲੀ ਖ਼ਾਨ ਪਟੌਦੀ 21 ਵਰ੍ਹਿਆਂ ਦੀ ਉਮਰ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਬਣੇ ਸਨ। ਉਹ ਸੱਜੇ ਹੱਥ ਦੇ ਬੱਲੇਬਾਜ਼ ਤੇ ਮੀਡੀਅਮ ਪੇਸ ਗੇਂਦਬਾਜ਼ ਸਨ। ਸੋਹਾ ਨੇ ਇੰਸਟਾਗ੍ਰਾਮ ’ਤੇ ਕ੍ਰਿਕਟ ਗਰਾਊਂਡ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਸਾਂਝੀਆਂ ਕੀਤੀਆਂ ਹੋਰਨਾਂ ਤਸਵੀਰਾਂ ਵਿੱਚੋਂ ਇੱਕ ਵਿੱਚ ਉਸ ਦੇ ਪਿਤਾ ਐੱਮਸੀਜੀ ਵਿੱਚ ਕ੍ਰਿਕਟ ਖੇਡਦੇ ਅਤੇ ਇੱਕ ਹੋਰ ਤਸਵੀਰ ਵਿੱਚ ਛੋਟੀ ਹੁੰਦੀ ਸੋਹਾ ਨਾਲ ਘਰੇ ਬੈਠੇ ਨਜ਼ਰ ਆ ਰਹੇ ਹਨ। ਸੋਹਾ ਨੇ ਪੋਸਟ ਵਿੱਚ ਕਿਹਾ, ‘‘ਅੱਬਾ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕਰਦਿਆਂ ਖੇਡਣ ਲਈ ਉਨ੍ਹਾਂ ਦੀਆਂ ਸਭ ਤੋਂ ਪਸੰਦੀਦਾ ਥਾਵਾਂ ਵਿੱਚੋਂ ਇੱਕ ਮੈਲਬਰਨ ਕ੍ਰਿਕਟ ਗਰਾਊਂਡ ਪਹੁੰਚ ਕੇ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਕਈ ਸੈਂਕੜੇ ਜੜੇ ਪਰ 1967-68 ਦੌਰਾਨ ਐੱਮਸੀਜੀ ਵਿੱਚ ਖੇਡੀ ਪਾਰੀ ਸਭ ਤੋਂ ਯਾਦਗਾਰੀ ਸੀ। ਪਟੌਦੀ ਨੇ ਉਸ ਦਿਨ ਭਾਰਤ ਲਈ 75 ਦੌੜਾਂ ਬਣਾਉਂਦੇ ਹੋਏ ਕੁੱਲ ਅੰਕੜਾ 162 ’ਤੇ ਲਿਆਂਦਾ, ਜਿਸ ਮਗਰੋਂ ਉਨ੍ਹਾਂ ਨੂੰ ਵਿਸਡਨ ਏਸ਼ੀਆ ਕ੍ਰਿਕਟ ਦੀ ਟੌਪ 25 ਦੀ ਸੂਚੀ ਵਿੱਚ 14ਵਾਂ ਸਥਾਨ ਹਾਸਲ ਹੋਇਆ। ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਅੱਬਾ।’ -ਆਈਏਐੱਨਐੱ