ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਜਨਵਰੀ
ਪਿੰਡ ਬਿੰਟ ਤੇ ਭੁਖੜੀ ਵਿਚ ਵਿਕਸਤ ਭਾਰਤ ਸੰਕਲਪ ਤੇ ਜਨ ਸੰਵਾਦ ਯਾਤਰਾਵਾਂ ਦਾ ਸਆਗਤ ਕਰਨ ਮਗਰੋਂ ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਗਰੀਬਾਂ ਲਈ ਜਿੰਨੀਆਂ ਜ਼ਿਆਦਾ ਯੋਜਨਾਵਾਂ ਬਣਾਈਆਂ ਜਾਣਗੀਆਂ, ਸਮਾਜ ਓਨਾ ਹੀ ਜ਼ਿਆਦਾ ਸੁਖੀ ਹੋਵੇਗਾ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਸਰਕਾਰ ਗਰੀਬਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਮੁੱਖ ਮੰਤਰੀ ਨੇ ਅੰਤੋਦਿਆ ਜਿਹੀਆਂ ਯੋਜਨਾਵਾਂ ਲਾਗੂ ਕਰ ਕੇ ਸੂਬੇ ਦੇ ਉਨ੍ਹਾਂ ਗਰੀਬ ਲੋਕਾਂ ਦਾ ਕਲਿਆਣ ਤੇ ਉਥਾਨ ਕੀਤਾ ਹੈ ਜੋ ਸਮਾਜ ਦੀ ਸਟਰੀਮ ਲਾਈਨ ਤੋਂ ਟੁੱਟੇ ਹੋਏ ਜਾਂ ਕੱਟੇ ਹੋਏ ਸਨ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਯੋਜਨਾ ਤਹਿਤ ਦੇਸ਼ ਵਿਚ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਰਕਮ ਦੀ ਸਾਲਾਨਾ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ। 11 ਕਰੋੜ ਮਹਿਲਾਵਾਂ ਨੂੰ ਮੁਫਤ ਗੈਸ ਦੇ ਕੁਨੈਕਸ਼ਨ ਦਿੱਤੇ ਗਏ। ਵਿਕਸਤ ਭਾਰਤ ਸੰਕਲਪ ਯਾਤਰਾ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਪਹੁੰਚ ਕੇ ਸਮਾਜ ਦੇ ਅੰਤਿਮ ਵਿਅਕਤੀ ਤਕ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਵਿਚ ਕਾਰਗਾਰ ਸਾਬਤ ਹੋਈ ਹੈ। ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਕੋਲੋਂ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਪਾਤਰਾਂ ਨੂੰ ਮੌਕੇ ’ਤੇ ਹੀ ਰਾਸ਼ਨ ਕਾਰਡ ਬਣਾਉਣ ਤੋਂ ਇਲਾਵਾ ਪਰਿਵਾਰ ਪਛਾਣ ਪੱਤਰ ਵਿਚ ਸ਼ੁਧੀਕਰਣ, ਸੁਆਸਥ ਵਿਭਾਗ ਦੀ ਸਟਾਲ ਤੇ ਸੁਆਸਥ ਜਾਂਚ ਆਦਿ ਯੋਜਨਵਾਂ ਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਪ੍ਰੋਗਰਾਮ ਵਿਚ ਲਾਭਪਾਤਰੀਆਂ ਨੂੰ ਗੈਸ ਸਿਲੰਡਰ ਤੇ ਚੁੱਲ੍ਹੇ ਵੀ ਦਿੱਤੇ ਗਏ ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ।