ਦਾਹੋਦ (ਗੁਜਰਾਤ): ਬਿਲਕੀਸ ਬਾਨੋ ਕੇਸ ਦੇ ਗਵਾਹਾਂ ਤੇ ਬਾਨੋ ਦੇ ਸਕੇ-ਸਬੰਧੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਨੋ ਨੂੰ ‘ਅੱਜ ਨਿਆਂ ਮਿਲਿਆ’ ਹੈ। ਬਾਨੋ ਦੇ ਰਿਸ਼ਤੇਦਾਰਾਂ ਨੇ ਫੈਸਲੇ ਮਗਰੋਂ ਦਾਹੋਦ ਜ਼ਿਲ੍ਹੇ ਦੇ ਦੇਵਗੜ੍ਹ ਬਾਰੀਆ ਕਸਬੇ ਵਿੱਚ ਪਟਾਖ਼ੇ ਚਲਾ ਕੇ ਜਸ਼ਨ ਮਨਾਇਆ। ਕੇਸ ਦੇ ਗਵਾਹਾਂ ਵਿਚੋਂ ਇਕ ਅਬਦੁਲ ਰਜ਼ਾਕ ਮਨਸੂਰੀ ਨੇ ਕਿਹਾ, ‘ਮੈਂ ਕੇਸ ਦੇ ਗਵਾਹਾਂ ਵਿਚੋਂ ਇਕ ਸੀ। ਮਹਾਰਾਸ਼ਟਰ ਕੋਰਟ ਨੇ ਇਨ੍ਹਾਂ 11 ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ। ਇਨ੍ਹਾਂ ਨੂੰ ਰਿਹਾਅ ਕਰਨ ਦਾ ਗੁਜਰਾਤ ਸਰਕਾਰ ਦਾ ਫੈਸਲਾ ਗ਼ਲਤ ਸੀ। ਇਸੇ ਕਰਕੇ ਅਸੀਂ ਕੋਰਟ ਵਿੱਚ ਫੈਸਲੇ ਨੂੰ ਚੁਣੌਤੀ ਦਿੱਤੀ। ਮੈਨੂੰ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦਾ ਫੈਸਲਾ ਰੱਦ ਕਰਕੇ ਦੋਸ਼ੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਅੱਜ ਨਿਆਂ ਮਿਲਿਆ ਹੈ।’’ -ਪੀਟੀਆਈ