ਪੱਤਰ ਪ੍ਰੇਰਕ
ਫਗਵਾੜਾ, 10 ਜਨਵਰੀ
ਭਾਰਤ ਗੌਰਵ ਸੰਸਥਾ ਵਲੋਂ ਲੋਹੜੀ ਦਾ ਤਿਉਹਾਰ ਅੱਜ ਹਦੀਆਬਾਦ ਤਲਾਅ ਵਿੱਚ ਮਨਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੀਤੀ। ਇਸ ਮੌਕੇ ਪੁੱਜੇ ਗਾਇਕ ਜਸਬੀਰ ਮਾਹੀ, ਫ਼ਿਰੋਜ ਖਾਨ, ਬੂਟਾ ਮੁਹੰਮਦ ਨੇ ਲੋਹੜੀ ਦੇ ਗੀਤ ਗਾਏ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਰੰਗਾ ਰੋਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਲੋਹੜੀ ਪਾਉਣ ਆਏ ਲੋਕਾਂ ਨੇ ਵੀ ਢੋਲ ਦੀ ਤਾਲ ਤੇ ਨੱਚ ਕੇ ਖੁਸ਼ੀ ਮਨਾਈ।
ਇਸ ਮੌਕੇ ਸਾਂਪਲਾ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਜੋ ਸੰਸਥਾ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਜਿਹੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਂਦੀ ਹੈ। ਇਸ ਮੌਕੇ ਆਸ਼ੂ ਸਾਂਪਲਾ, ਅਸ਼ੋਕ ਦੁੱਗਲ, ਨੀਤੂ ਦੁੱਗਲ, ਗੁਰਦੀਪ ਦੀਪਾ, ਰਾਹੁਲ ਪੰਡਿਤ, ਰਾਜ ਕੁਮਾਰ, ਚੰਦਾ ਮਿਸ਼ਰਾ, ਬਲਭੱਦਰ ਸੈੱਨ ਦੁੱਗਲ, ਭਾਰਤੀ ਸ਼ਰਮਾ, ਓਮ ਪ੍ਰਕਾਸ਼ ਬਿੱਟੂ, ਅਨੁਰਾਗ ਮਾਨਖੰਡ ਸਮੇਤ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਸਨ। ਇਸ ਮੌਕੇ ਨਵਜੰਮੇ ਬੱਚਿਆਂ ਨੂੰ ਕੰਬਲਾਂ ਦੀਆਂ ਕਿੱਟਾਂ ਵੀ ਵੰਡੀਆ ਗਈਆਂ।