ਪੱਤਰ ਪ੍ਰੇਰਕ
ਪਠਾਨਕੋਟ, 11 ਜਨਵਰੀ
ਥਾਣਾ ਡਿਵੀਜ਼ਨ ਨੰਬਰ-2 ਦੀ ਵੱਲੋਂ ਮਹੁੱਲਾ ਅੰਗੂਰਾਂ ਵਾਲਾ ਬਾਗ ਵਿੱਚ ਪਾਬੰਦੀ ਦੇ ਬਾਵਜੂਦ ਚੀਨੀ ਡੋਰ ਵੇਚਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ ਅਮਨ ਵਾਸੀ ਅੰਗੂਰਾਂ ਵਾਲਾ ਬਾਗ ਵੱਜੋਂ ਹੋਈ ਹੈ, ਜਿਸ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਪੁਲੀਸ ਨੂੰ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਵਾਡਰ ਨੰਬਰ-27 ਸਥਿਤ ਬੈਂਕ ਕਲੋਨੀ, ਅੰਗਰੂਾਂ ਵਾਲਾ ਬਾਗ ਵਿੱਚ ਇੱਕ ਦੁਕਾਨਦਾਰ ਚੀਨੀ ਡੋਰ ਵੇਚਣ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ’ਤੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਸ ਦੇ ਬੈਡ ਵਿੱਚ ਪਲਾਸਟਿਕ ਦੀ ਬੋਰੀ ਲੁਕਾਈ ਹੋਈ ਸੀ ਅਤੇ ਜਦ ਉਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 15 ਗੱਟੂ ਚੀਨੀ ਡੋਰ ਬਰਾਮਦ ਹੋਏ, ਜਿਸ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ।