ਪੱਤਰ ਪ੍ਰੇਰਕ
ਖਰੜ, 11 ਜਨਵਰੀ
ਨਜ਼ਦੀਕੀ ਪਿੰਡ ਹਰਲਾਲਪੁਰ ਵਿਖੇ ਸਥਿਤ ਗਲੋਬਲ ਸਿਟੀ ਵਿੱਚ ਪਿਛਲੇ ਸਾਲ ਹੋਏ ਤੀਹਰੇ ਕਤਲ ਕਾਂਡ ਵਿੱਚ ਖਰੜ ਪੁਲੀਸ ਨੇ ਰਾਮ ਸਰੂਪ ਉਰਫ ਗੁਰਪ੍ਰੀਤ ਸਿੰਘ ਬੰਟੀ ਵਾਸੀ ਪਿੰਡ ਧਨੋਰੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਫਟਵੇਅਰ ਇੰਜਨੀਅਰ ਸਤਬੀਰ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਦੋ ਸਾਲ ਦੇ ਬੱਚੇ ਅਨਹਦ ਸਿੰਘ ਦਾ ਪਿਛਲੇ ਸਾਲ ਅਕਤੂਬਰ ਵਿੱਚ ਕਤਲ ਕਰ ਦਿੱਤਾ ਸੀ। ਖਰੜ ਸਦਰ ਪੁਲੀਸ ਨੇ ਇਸ ਸਬੰਧੀ ਸਤਬੀਰ ਸਿੰਘ ਦੇ ਭਰਾ ਲਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਰਾਮ ਸਰੂਪ ਫ਼ਰਾਰ ਸੀ। ਜਾਂਚ ਅਧਿਕਾਰੀ ਕੇਬਲ ਕ੍ਰਿਸ਼ਨ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 16 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।