ਪੱਤਰ ਪ੍ਰੇਰਕ
ਪਾਇਲ, 11 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਘਲੋਟੀ ਅਤੇ ਭੱਠਲ ਵਿੱਚ ਰਵਨਦੀਪ ਸਿੰਘ ਅਤੇ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਫ਼ੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕਿਸਾਨ ਪੱਖੀ ਨਵੀਂ ਨੀਤੀ ਬਾਰੇ 21 ਜਨਵਰੀ ਤੱਕ ਕੋਈ ਐਲਾਨ ਨਾ ਕੀਤਾ ਗਿਆ ਤਾਂ 22 ਤੋਂ 26 ਜਨਵਰੀ ਤੱਕ ਪੰਜ ਦਿਨਾਂ ਦੇ ਮੋਰਚੇ ਸਾਰੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ’ਤੇ ਲਾਏ ਜਾਣਗੇ। ਜਥੇਬੰਦੀ ਦੇ ਆਗੂਆਂ ਨੇ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਵੀ ਪੜ੍ਹ ਕੇ ਸੁਣਾਇਆ, ਜਿਸ ਵਿੱਚ ਨਵੀਂ ਖੇਤੀ ਨੀਤੀ ਦਾ ਐਲਾਨ, ਨਵੀਂ ਖੇਤੀ ਲਈ ਵਿਸ਼ਵ ਵਪਾਰ ਸੰਸਥਾ, ਸੰਸਾਰ ਬੈਂਕ ਦੀਆਂ ਸ਼ਰਤਾਂ ’ਚੋਂ ਬਾਹਰ ਆਏ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕਰਨ, ਐੱਮਐੱਸਪੀ ਸਾਰੀਆਂ ਫਸਲਾਂ ’ਤੇ ਲਾਗੂ ਕਰਕੇ ਖਰੀਦਣ ਦੀ ਗਾਰੰਟੀ ਦੇਣ, ਕਰਜ਼ਾ ਕਾਨੂੰਨ ਕਿਸਾਨ ਪੱਖੀ ਬਣਾ ਕੇ ਸੂਦਖੋਰਾਂ ਤੇ ਫਾਇਨਾਂਸਰਾਂ ’ਤੇ ਕੰਟਰੋਲ ਕਰਨ, ਕਿਸਾਨਾਂ ’ਤੇ ਪਾਏ ਸਾਰੇ ਕੇਸ ਖ਼ਤਮ ਕਰਨ, ਜਬਰੀ ਜ਼ਮੀਨ ਐਕੁਆਇਰ ਕਰਨੀ ਬੰਦ ਕਰਨ ਤੇ ਕਿਸਾਨਾਂ ਨੂੰ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਜ਼ਿਲ੍ਹਾ ਆਗੂ ਸੁਦਾਗਰ ਸਿੰਘ ਘੁਡਾਣੀ, ਮਨਜੀਤ ਸਿੰਘ ਰਘਬੀਰ ਸਿੰਘ ਬੀਰਾ, ਹਰਜੀਤ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਨਿਰਮਲਸਿੰਘ, ਸੁਰਜੀਤ ਸਿੰਘ, ਝਿਲਮਲ ਸਿੰਘ, ਪਾਲ ਸਿੰਘ, ਲਖਵਿੰਦਰ ਸਿੰਘ, ਜੋਰਾ ਸਿੰਘ, ਸਿੰਗਾਰਾ ਸਿੰਘ, ਯੁਵਰਾਜ ਸਿੰਘ ਬੋਪਾਰਾਏ, ਗੁਰਮਿੰਦਰ ਸਿੰਘ, ਬਹਾਦਰ ਸਿੰਘ, ਗੁਰਮੀਤ ਸਿੰਘ, ਜਸਵੀਰ ਸਿੰਘ ਅਸਗਰੀਪੁਰ ਤੇ ਹੋਰ ਕਿਸਾਨ ਸ਼ਾਮਲ ਹੋਏ।